ਵਿਸ਼ਵ ਕੱਪ 2023 :  ਚਿੰਨਾਸਵਾਮੀ ਸਟੇਡੀਅਮ ''ਚ ਮੁਰੰਮਤ ਦਾ ਕੰਮ ਜ਼ੋਰਾਂ ''ਤੇ, ਪੰਜ ਮੈਚਾਂ ਦੀ ਹੋਵੇਗੀ ਮੇਜ਼ਬਾਨੀ

08/11/2023 11:39:31 AM

ਬੰਗਲੁਰੂ- ਕਰਨਾਟਕ ਰਾਜ ਕ੍ਰਿਕਟ ਸੰਘ (ਕੇਐੱਸਸੀਏ) ਨੇ ਆਈਸੀਸੀ ਟੀ-20 ਵਿਸ਼ਵ ਕੱਪ 2023 ਤੋਂ ਪਹਿਲਾਂ ਬਹੁਤ ਜ਼ਰੂਰੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵਿਸ਼ਵ ਕੱਪ ਅਕਤੂਬਰ-ਨਵੰਬਰ 'ਚ ਕਰਵਾਇਆ ਜਾਵੇਗਾ। ਐੱਮ ਚਿੰਨਾਸਵਾਮੀ ਸਟੇਡੀਅਮ ਵਿਸ਼ਵ ਕੱਪ ਦੌਰਾਨ ਪੰਜ ਮੈਚਾਂ ਦੀ ਮੇਜ਼ਬਾਨੀ ਕਰੇਗਾ। ਕੇਐੱਸਸੀਏ ਪ੍ਰਧਾਨ ਰਘੂਰਾਮ ਭੱਟ ਨੇ ਵੀਰਵਾਰ ਕੇਐੱਸਸੀਏ ਮਹਾਰਾਜਾ ਟੀ-20 ਟਰਾਫੀ ਦੇ ਉਦਘਾਟਨ ਤੋਂ ਬਾਅਦ ਕਿਹਾ, "ਕੁਝ ਦਿਨ ਪਹਿਲਾਂ ਆਈਸੀਸੀ ਟੀਮ ਦੁਆਰਾ ਨਿਰੀਖਣ ਤੋਂ ਬਾਅਦ ਅਸੀਂ ਜ਼ਰੂਰੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ 'ਚ ਸਟੈਂਡਾਂ ਦੀ ਮੁਰੰਮਤ, ਕੁਝ ਨਵੀਆਂ ਸੀਟਾਂ ਲਗਾਉਣਾ ਅਤੇ ਸਟੇਡੀਅਮ 'ਚ ਪਖਾਨਿਆਂ ਦੀ ਮੁਰੰਮਤ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, ''ਸਾਡਾ ਮੁੱਖ ਉਦੇਸ਼ ਸਟੇਡੀਅਮ 'ਚ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਅਸੀਂ ਇੱਥੇ ਮੈਦਾਨ 'ਤੇ ਸਭ ਤੋਂ ਵਧੀਆ ਸੁਵਿਧਾਵਾਂ ਪ੍ਰਦਾਨ ਕਰਾਂਗੇ।''

ਇਹ ਵੀ ਪੜ੍ਹੋ-ਕੇਨ ਵਿਲੀਅਮਸਨ ਦੀ ਸੱਟ ਨੂੰ ਲੈ ਕੇ ਆਇਆ ਵੱਡਾ ਅਪਡੇਟ, ਕੋਚ ਨੇ ਦੱਸਿਆ ਵਿਸ਼ਵ ਕੱਪ 'ਚ ਖੇਲੇਗਾ ਜਾਂ ਨਹੀਂ
ਵਿਸ਼ਵ ਕੱਪ ਦੇ ਦੌਰਾਨ ਬੰਗਲੁਰੂ 'ਚ ਆਸਟ੍ਰੇਲੀਆ ਬਨਾਮ ਪਾਕਿਸਤਾਨ (20 ਅਕਤੂਬਰ), ਇੰਗਲੈਂਡ ਬਨਾਮ ਸ੍ਰੀਲੰਕਾ (26 ਅਕਤੂਬਰ), ਨਿਊਜ਼ੀਲੈਂਡ ਬਨਾਮ ਪਾਕਿਸਤਾਨ (4 ਨਵੰਬਰ), ਨਿਊਜ਼ੀਲੈਂਡ ਬਨਾਮ ਸ੍ਰੀਲੰਕਾ (9 ਨਵੰਬਰ) ਅਤੇ ਭਾਰਤ ਬਨਾਮ ਨੀਦਰਲੈਂਡ (12 ਨਵੰਬਰ) ਮੈਚਾਂ ਦਾ ਆਯੋਜਨ ਕੀਤਾ ਜਾਵੇਗਾ। ਕਰਨਾਟਕ 'ਚ ਦੇਸ਼ ਭਰ ਦੀਆਂ ਕਈ ਟੀਮਾਂ ਸਿਖਲਾਈ ਲੈ ਰਹੀਆਂ ਹਨ ਜਦਕਿ ਕੁਝ ਇੰਗਲਿਸ਼ ਕਾਉਂਟੀ ਟੀਮਾਂ ਨੇ ਵੀ ਬੰਗਲੁਰੂ 'ਚ ਸਿਖਲਾਈ ਲਈ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ-MS Dhoni ਨੇ 2011 ਵਿਸ਼ਵ ਕੱਪ ਫਾਈਨਲ 'ਚ ਇਸਤੇਮਾਲ ਕੀਤਾ ਸੀ ਸਭ ਤੋਂ ਮਹਿੰਗਾ ਬੈਟ, ਕੀਮਤ ਕਰ ਦੇਵੇਗੀ ਹੈਰਾਨ
ਰਘੂਰਾਮ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਨ ਲਈ ਕੇਐੱਸਸੀਏ ਰਾਜ 'ਚ ਕੁਝ ਹੋਰ ਕ੍ਰਿਕਟ ਸਥਾਨਾਂ ਨੂੰ ਜੋੜੇਗਾ। ਇਸ ਦੌਰਾਨ ਕੇਐੱਸਸੀਏ ਦੇ ਉਪ ਪ੍ਰਧਾਨ ਸੰਪਤ ਕੁਮਾਰ ਨੇ ਕਿਹਾ ਕਿ ਕੇਐੱਸਸੀਏ ਦੇ ਆਗਾਮੀ ਟੀ-20 ਟੂਰਨਾਮੈਂਟ ਦੀ ਨਿਗਰਾਨੀ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਕਰੇਗੀ। ਇਹ ਟੂਰਨਾਮੈਂਟ 13 ਤੋਂ 29 ਅਗਸਤ ਤੱਕ ਖੇਡਿਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon