ਜਾਣੋ ਅਜਿਹੇ ਵਿਕਟਕੀਪਰਾਂ ਬਾਰੇ ਜਿਨ੍ਹਾਂ ਨੇ WC 'ਚ ਕੀਤੇ ਹਨ ਸਭ ਤੋਂ ਜ਼ਿਆਦਾ ਸ਼ਿਕਾਰ

05/24/2019 5:33:43 PM

ਸਪੋਰਟਸ ਡੈਸਕ— ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦਾ ਆਗਾਜ਼ 30 ਮਈ ਤੋਂ ਹੋ ਰਿਹਾ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਬੜੀ ਹੀ ਬੇਸਬਰੀ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ। ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ 'ਚ ਰੁੱਝੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਿਸ਼ਵ ਕੱਪ ਦੇ ਦੌਰਾਨ ਅਜਿਹੇ ਵਿਕਟਕੀਪਰਾਂ ਬਾਰੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸ਼ਿਕਾਰ ਕੀਤੇ ਹਨ।

1. ਐਡਮ ਗਿਲਕ੍ਰਿਸਟ

ਆਸਟਰੇਲੀਆ ਦੇ ਮਹਾਨ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਵਰਲਡ ਕੱਪ ਦੇ ਦੌਰਾਨ ਕਈ ਖਿਡਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਗਿਲਕ੍ਰਿਸਟ ਨੇ ਵਿਸ਼ਵ ਕੱਪ 'ਚ ਕੁਲ 31 ਮੈਚ ਖੇਡੇ ਹਨ ਇਨ੍ਹਾਂ ਨੇ ਕੁਲ 52 ਖਿਡਾਰੀਆਂ ਦਾ ਸ਼ਿਕਾਰ ਕੀਤਾ। ਇਸ ਦੌਰਾਨ ਗਿਲਕ੍ਰਿਸਟ ਨੇ 45 ਕੈਚ ਫੜੇ ਅਤੇ 7 ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।

2. ਮਹਿੰਦਰ ਸਿੰਘ ਧੋਨੀ

ਮਹਿੰਦਰ ਸਿੰਘ ਧੋਨੀ ਨੇ ਵੀ ਵਰਲਡ ਕੱਪ 'ਚ ਕਈ ਅਹਿਮ ਖਿਡਾਰੀਆਂ ਦਾ ਸ਼ਿਕਾਰ ਕੀਤਾ ਹੈ। ਧੋਨੀ ਨੇ ਅਜੇ ਤਕ 20 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 32 ਸ਼ਿਕਾਰ ਕੀਤੇ ਹਨ। ਇਸ ਦੌਰਾਨ ਧੋਨੀ ਨੇ 27 ਕੈਚ ਫੜੇ ਜਦਕਿ 5 ਸਟੰਪਿੰਗ ਕੀਤੇ ਹਨ।

3. ਕੁਮਾਰ ਸੰਗਕਾਰਾ

ਸ਼੍ਰੀਲੰਕਾ ਦੇ ਸਭ ਤੋਂ ਸਫਲ ਵਿਕਟਕੀਪਰ ਸੰਗਕਾਰਾ ਨੇ ਵਿਸ਼ਵ ਕੱਪ 'ਚ ਕੁਲ 37 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 54 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ। ਇਸ ਦੌਰਾਨ ਉਨ੍ਹਾਂ ਨੇ 41 ਕੈਚ ਤਾਂ 13 ਖਿਡਾਰੀਆਂ ਦੀ ਸਟੰਪਿੰਗ ਕੀਤੀ।

4. ਮਾਰਕ ਬਾਊਚਰ

ਦੱਖਣੀ ਅਫਰੀਕਾ ਦੇ ਮਾਰਕ ਬਾਊਚਰ ਇਕ ਧਾਕਡ ਵਿਕਟਕੀਪਰ ਹਨ। ਉਨ੍ਹਾਂ ਨੇ ਵਿਸ਼ਵ ਕੱਪ 'ਚ ਕੁਲ 25 ਮੈਚ ਖੇਡੇ ਹਨ, ਜਿਸ 'ਚ 31 ਖਿਡਾਰੀਆਂ ਨੂੰ ਕੈਚ ਆਊਟ ਕੀਤਾ ਹੈ।

Tarsem Singh

This news is Content Editor Tarsem Singh