WC 2019 ਲਈ ਟੀਮ ਇੰਡੀਆ ਨਾਲ ਇੰਗਲੈਂਡ ਜਾਣਗੇ ਇਹ 4 ਵਾਧੂ ਗੇਂਦਬਾਜ਼

04/16/2019 12:36:04 PM

ਸਪੋਰਟਸ ਡੈਸਕ— ਇੰਗਲੈਂਡ 'ਚ ਖੇਡੇ ਜਾਣ ਵਾਲੇ ਵਿਸ਼ਵ ਕੱਪ 2019 ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਇਨ੍ਹਾਂ 15 ਖਿਡਾਰੀਆਂ ਦੇ ਇਲਾਵਾ ਚਾਰ ਪੇਸਰ ਵੀ ਭਾਰਤੀ ਟੀਮ ਨਾਲ ਇੰਗਲੈਂਡ ਜਾਣਗੇ। ਖਲੀਲ ਅਹਿਮਦ, ਆਵੇਸ਼ ਖਾਨ, ਦੀਪਕ ਚਾਹਰ ਅਤੇ ਨਵਦੀਪ ਸੈਨੀ ਨੂੰ ਨੈੱਟ ਪ੍ਰੈਕਟਿਸ ਕਰਾਉਣ ਲਈ ਇੰਗਲੈਂਡ ਭੇਜਿਆ ਜਾਵੇਗਾ। ਬੀ.ਸੀ.ਸੀ.ਆਈ. ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੀ.ਸੀ.ਸੀ.ਆਈ. ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ, ''ਇਹ ਖਿਡਾਰੀ ਵਿਸ਼ਵ ਕੱਪ ਦੀ ਤਿਆਰੀ 'ਚ ਭਾਰਤੀ ਟੀਮ ਦੀ ਮਦਦ ਕਰਨਗੇ।'' ਸੋਮਵਾਰ ਨੂੰ ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਦੀ ਅਗਵਾਈ 'ਚ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ।

ਟੀਮ ਨਾਲ ਜਾਣ ਵਾਲੇ ਇਹ ਚਾਰ ਗੇਂਦਬਾਜ਼ ਫਿਲਹਾਲ ਆਈ.ਪੀ.ਐੱਲ. 'ਚ ਵੱਖ-ਵੱਖ ਫ੍ਰੈਂਚਾਈਜ਼ੀਆਂ ਵੱਲੋਂ ਖੇਡ ਰਹੇ ਹਨ। ਸੈਨੀ ਨੇ ਬੈਂਗਲੌਰ ਦੇ ਲਈ ਖੇਡਦੇ ਹੋਏ ਆਪਣੀ ਸਪੀਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਦੂਜੇ ਪਾਸੇ ਚਾਹਰ ਨੇ ਚੇਨਈ ਲਈ ਸ਼ੁਰੂਆਤ ਦੇ ਓਵਰਾਂ 'ਚ ਬਿਹਤਰੀਨ ਬਾਲਿੰਗ ਕੀਤੀ ਹੈ। ਦੀਪਕ ਦੇ ਨਾਂ ਇਸ ਆਈ.ਪੀ.ਐੱਲ. 'ਚ 10 ਵਿਕਟਾਂ ਵੀ ਦਰਜ ਹਨ। ਖਲੀਲ ਅਤੇ ਆਵੇਸ਼ ਦੇ ਕੋਲ ਚੰਗੀ ਸਪੀਡ ਹੈ, ਜਿਸ ਦਾ ਫਾਇਦਾ ਟੀਮ ਇੰਡੀਆ ਨੂੰ ਨੈੱਟ ਪ੍ਰੈਕਟਿਸ ਦੇ ਦੌਰਾਨ ਮਿਲੇਗਾ। ਹਾਲਾਂਕਿ, ਇਨ੍ਹਾਂ ਦੋਹਾਂ ਨੇ ਇਸ ਆਈ.ਪੀ.ਐੱਲ. 'ਚ ਕੁਝ ਜ਼ਿਆਦਾ ਨਹੀਂ ਕੀਤਾ ਹੈ। ਦੋਹਾਂ ਖਿਡਾਰੀਆਂ ਨੇ ਆਪਣੀਆਂ-ਆਪਣੀਆਂ ਟੀਮਾਂ ਦਿੱਲੀ ਅਤੇ ਹੈਦਰਾਬਾਦ ਦੇ ਲਈ ਇਕ-ਇਕ ਮੈਚ ਖੇਡੇ ਹਨ।

ਵਿਸ਼ਵ ਕੱਪ ਲਈ ਟੀਮ ਇੰਡੀਆ


ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਵਿਜੇ ਸ਼ੰਕਰ, ਐੱਮ.ਐੱਸ. ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ।

Tarsem Singh

This news is Content Editor Tarsem Singh