ਸਾਹਮਣੇ ਆਇਆ ਅਜਿਹਾ ਇਤਫਾਕ, ਲੋਕਾਂ ਨੇ ਪੁੱਛਿਆ ਕੀ ਪਾਕਿ ਜਿੱਤੇਗਾ ਵਰਲਡ ਕੱਪ 2019

06/08/2019 1:47:05 PM

ਨਵੀਂ ਦਿੱਲੀ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਵਿਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਮੀਂਹ ਕਾਰਣ ਰੱਦ ਹੋ ਗਿਆ। ਇਸ ਵਰਲਡ ਕੱਪ ਵਿਚ ਇਹ ਪਾਕਿਸਤਾਨ ਦਾ ਤੀਜਾ ਮੁਕਾਬਲਾ ਸੀ। ਉਸ ਨੂੰ ਪਹਿਲੇ ਮੈਚ ਵਿਚ ਵਿੰਡੀਜ਼ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ। ਸ਼੍ਰੀਲੰਕਾ ਖਿਲਾਫ ਮੁਕਾਬਲਾ ਮੀਂ ਦੀ ਭੇਟ ਚੜ੍ਹ ਗਿਆ। ਪਾਕਿਸਤਾਨੀ ਟੀਮ ਦੀ ਇਹ ਸ਼ੁਰੂਆਤ ਸਾਲ 1992 ਨਾਲ ਕਾਫੀ ਮਿਲਦੀ ਜੁਲਦੀ ਹੈ, ਜਿਸ ਸਾਲ ਉਹ ਵਰਲਡ ਚੈਂਪੀਅਨ ਬਣਿਆ ਸੀ। ਪਾਕਿਸਾਤਨ ਨੇ 1992 ਵਿਚ ਜਦੋਂ ਵਰਲਡ ਕੱਪ ਜਿੱਤਿਆ ਸੀ, ਤਦ ਇਸ ਵਾਰ ਦੀ ਤਰ੍ਹਾਂ ਹੀ ਵਰਲਡ ਕੱਪ ਰਾਊਂਡ ਰੌਬਿਨ ਸਵਰੂਪ ਵਿਚ ਖੇਡਿਆ ਗਿਆ ਸੀ। ਮਤਲਬ ਹਰ ਟੀਮ ਦੂਜੀ ਟੀਮ ਖਿਲਾਫ ਮੈਚ ਖੇਡੇਗੀ ਅਤੇ ਟਾਪ 4 ਟੀਮਾਂ ਸੈਮੀਫਾਈਨਲ ਵਿਚ ਪਹੁੰਚਣਗੀਆਂ।

1992- ਵੈਸਟਇੰਡੀਜ਼ ਤੋਂ ਹਾਰੇ
2019- ਵੈਸਟਇੰਡੀਜ਼ ਤੋਂ ਹਾਰੇ

ਕਪਤਾਨ ਇਮਰਾਨ ਦੀ ਟੀਮ ਨੇ ਆਪਣਾ ਪਹਿਲਾ ਮੈਚ ਵੈਸਟਇੰਡੀਜ਼ ਖਿਲਾਫ ਹੀ ਖੇਡਿਆ ਸੀ। ਜਿੱਥੇ ਪਾਕਿਸਤਾਨ ਨੇ 50 ਓਵਰਾਂ ਵਿਚ 220 ਦੌੜਾਂ ਬਣਾਈਆਂ ਸੀ ਪਰ ਉਸ ਨੂੰ 10 ਵਿਕਟਾਂ ਨਾਲ ਹਾਰ ਝਲਣੀ ਪਈ ਸੀ।

1992- ਜ਼ਿੰਬਾਬਵੇ ਤੋਂ ਜਿੱਤੇ
2019- ਇੰਗਲੈਂਡ ਤੋਂ ਜਿੱਤੇ

ਇਸ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਮੁਕਾਬਲਾ ਜ਼ਿੰਬਾਬਵੇ ਖਿਲਾਫ ਹੋਇਆ ਸੀ। ਇਸ ਮੈਚ ਵਿਚ ਉਸ ਨੇ 53 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਮੌਜੂਦਾ ਵਰਲਡ ਕੱਪ ਵਿਚ ਵੀ ਦੂਜੇ ਮੁਕਾਬਲੇ ਵਿਚ ਪਾਕਿਸਤਾਨ ਟੀਮ ਨੇ ਜਿੱਤ ਦਰਜ ਕੀਤੀ ਹੈ। ਫਰਕ ਇੰਨਾ ਹੈ ਕਿ ਇਸ ਮੁਕਾਬਲੇ ਵਿਚ ਉਸ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਹੈ।

1992- ਇੰਗਲੈਂਡ ਨਾਲ ਮੈਚ ਮੀਂਹ ਦੀ ਚੜ੍ਹਿਆ ਭੇਟ
2019- ਸ਼੍ਰੀਲੰਕਾ ਨਾਲ ਮੈਚ ਮੀਂਹ ਦੀ ਭੇਟ ਚੜ੍ਹਿਆ

1992 ਵਿਚ ਪਾਕਿਸਤਾਨ ਦੀ ਤੀਜਾ ਮੁਕਾਬਲਾ ਇੰਗਲੈਂਡ ਨਾਲ ਸੀ। ਇੱਥੇ ਪਾਕਿ ਟੀਮ ਨੂੰ ਕਿਸਮਤ ਦਾ ਸਾਥ ਮਿਲਿਆ ਸੀ। 40.2 ਓਵਰਾਂ ਵਿਚ ਪਾਕਿਸਤਾਨ ਟੀਮ ਸਿਰਫ 74 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇੰਗਲੈਂਡ ਦਾ ਸਕੋਰ 8 ਓਵਰ ਵਿਚ ਇਕ ਵਿਕਟ ਦੇ ਨੁਕਸਾਨ 'ਤੇ 24 ਸੀ ਤੇ ਨਾਲ ਹੀ ਮੀਂਹ ਆ ਗਿਆ। ਫਿਰ ਦੌਬਾਰਾ ਮੈਚ ਸ਼ੁਰੂ ਨਾ ਹੋ ਸਕਿਆ ਅਤੇ ਅੰਕ ਵੰਡ ਦਿੱਤੇ ਗਏ। ਮੌਜੂਦਾ ਵਰਲਡ ਕੱਪ ਵਿਚ ਵੀ ਪਾਕਿਸਤਾਨ ਦੀ ਤੀਜਾ ਮੁਕਾਬਲਾ ਸ਼੍ਰੀਲੰਕਾ ਨਾਲ ਸੀ ਜੋ ਮੀਂਹ ਕਾਰਨ ਰੱਦ ਹੋ ਗਿਆ।