WC ਫਾਈਨਲ ਦੇ ਵਿਵਾਦਤ ਓਵਰ ਥ੍ਰੋਅ ''ਤੇ ਵੱਡਾ ਐਲਾਨ,  ਹੋਵੇਗੀ ਸਮੀਖਿਆ

08/13/2019 9:57:26 AM

ਸਪੋਰਟਸ ਡੈਸਕ— ਵਰਲਡ ਕੱਪ ਫਾਈਨਲ 'ਚ ਮਾਰਟਿਨ ਗੁਪਟਿਲ ਵੱਲੋਂ ਸੁੱਟਿਆ ਗਿਆ ਥ੍ਰੋਅ ਜੋ ਬੇਨ ਸਟੋਕਸ ਦੇ ਬੱਲੇ ਨਾਲ ਲਗ ਕੇ ਬਾਊਂਡਰੀ ਪਾਰ ਕਰ ਗਿਆ ਸੀ, ਉਸ ਦੀ ਅਗਲੇ ਮਹੀਨੇ ਸਤੰਬਰ 'ਚ ਸਮੀਖਿਆ ਹੋਵੇਗੀ। ਕ੍ਰਿਕਟ ਦੇ ਨਿਯਮ ਬਣਾਉਣ ਵਾਲੇ ਅਦਾਰੇ ਐੱਮ. ਸੀ. ਸੀ. (ਮੇਰਿਲਬੋਰਨ ਕ੍ਰਿਕਟ ਕਲੱਬ) ਸਤੰਬਰ 'ਚ ਹੋਣ ਵਾਲੀ ਬੈਠਕ 'ਚ ਉਸ ਵਿਵਾਦਤ ਓਵਰ ਥ੍ਰੋਅ 'ਤੇ ਚਰਚਾ ਕਰੇਗਾ।

ਦਰਅਸਲ ਵਰਲਡ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਦੀ ਟੀਮ ਜਿੱਤ ਦੇ ਕਰੀਬ ਸੀ ਅਤੇ ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਦੇ 241 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ ਉਸ ਨੂੰ ਆਖ਼ਰੀ ਤਿੰਨ ਗੇਂਦਾਂ 'ਚ 9 ਦੌੜਾਂ ਦੀ ਜ਼ਰੂਰਤ ਸੀ। ਉਸੇ ਸਮੇਂ ਬੇਨ ਸਟੋਕਸ ਨੇ ਦੋ ਦੌੜਾਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਸ ਸਮੇਂ ਮਾਰਟਿਨ ਗੁਪਟਿਲ ਦਾ ਥ੍ਰੋਅ ਉਨ੍ਹਾਂ ਦੇ ਬੱਲੇ ਨਾਲ ਟਕਰਾਕੇ ਚਾਰ ਦੌੜਾਂ ਲਈ ਬਾਊਂਡਰੀ ਪਾਰ ਕਰ ਗਿਆ। ਇਸ 'ਤੇ ਮੈਦਾਨੀ ਅੰਪਾਇਰਾਂ ਕੁਮਾਰ ਧਰਮਸੈਨਾ ਅਤੇ ਮਰਾਈਸ ਇਰਾਸਮਸ ਨੇ ਇੰਗਲੈਂਡ ਦੀ ਟੀਮ ਨੂੰ 6 ਦੌੜਾਂ ਦੇ ਦਿੱਤੀਆਂ। ਇਸ ਵਜ੍ਹਾ ਨਾਲ ਵਿਸ਼ਵ ਕ੍ਰਿਕਟ ਕਮੇਟੀ ਨੇ ਓਵਰ ਥ੍ਰੋਅ ਲਈ ਬਣੇ ਨਿਯਮ 19.8 ਦੀ ਚਰਚਾ ਕੀਤੀ ਸੀ। ਹਾਲਾਂਕਿ ਬਾਅਦ 'ਚ ਆਈ. ਸੀ. ਸੀ. ਦੇ ਐਲੀਟ ਪੈਨਲ ਦੇ ਅੰਪਾਇਰ ਸਾਈਮਨ ਟਾਫੇਲ ਨੇ ਅੰਪਾਇਰ ਦੇ ਫੈਸਲੇ ਨੂੰ ਨਿਯਮਾਂ ਦੇ ਤਹਿਤ ਗਲਤ ਦਸ ਕੇ ਚਚਚਾ ਨੂੰ ਕੀਤੀ ਸੀ।

Tarsem Singh

This news is Content Editor Tarsem Singh