ਵਿਸ਼ਵ ਕੈਡੇਟ ਕੁਸ਼ਤੀ ਮੁਕਾਬਲਾ : ਸੋਨੂੰ ਦਾ ਸੋਨੇ ਦੇ ਤਮਗੇ ਲਈ ਮੁਕਾਬਲਾ ਈਰਾਨੀ ਪਹਿਲਵਾਨ ਨਾਲ

09/06/2017 3:51:11 AM

ਏਥੇਂਸ— ਭਾਰਤ ਦੇ ਸੋਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 5 ਮੁਕਾਬਲੇ ਜਿੱਤ ਕੇ ਵਿਸ਼ਵ ਕੈਡੇਟ ਕੁਸ਼ਤੀ ਮੁਕਾਬਲੇ ਵਿਚ 58 ਕਿਲੋਗ੍ਰਾਮ ਗ੍ਰੀਕੋ ਰੋਮਨ ਵਰਗ ਦੇ ਫਾਈਨਲ ਵਿਚ ਪਹੁੰਚ ਗਏ, ਜਿਥੇ ਸੋਨੇ ਦੇ ਤਮਗੇ ਲਈ ਉਨ੍ਹਾਂ ਦਾ ਮੁਕਾਬਲਾ ਈਰਾਨੀ ਪਹਿਲਵਾਨ ਨਾਲ ਹੋਵੇਗਾ। ਵਿਸ਼ਵ ਕੈਡੇਟ ਕੁਸ਼ਤੀ ਮੁਕਾਬਲਾ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਵੇਂ ਨਿਯਮਾਂ ਅਨੁਸਾਰ ਹੋ ਰਿਹਾ ਹੈ, ਜਿਸ ਦੇ ਮੁਕਾਬਲੇ 2 ਦਿਨ ਚੱਲਣਗੇ। ਯੂਨਾਈਟਿਡ ਵਰਲਡ ਰੈਸਲਿੰਗ ਨੇ ਕੁਸ਼ਤੀ ਨੂੰ ਆਕਰਸ਼ਕ ਬਣਾਉਣ ਲਈ ਹਾਲ ਹੀ ਵਿਚ ਇਹ ਨਿਯਮ ਲਾਗੂ ਕੀਤਾ ਸੀ ਕਿ ਕੁਸ਼ਤੀ ਮੁਕਾਬਲੇ 2 ਦਿਨ ਚਲਾਏ ਜਾਣਗੇ, ਜਿਸ ਵਿਚ ਪਹਿਲੇ ਦਿਨ ਮੈਡਲ ਰਾਊਂਡ ਵਿਚ ਜਾਣ ਤਕ ਦੇ ਮੁਕਾਬਲੇ ਹੋਣਗੇ ਅਤੇ ਦੂਜੇ ਦਿਨ ਮੈਡਲ ਰਾਊਂਡ ਦੇ ਮੁਕਾਬਲੇ ਹੋਣਗੇ। ਇਹ ਮੁਕਾਬਲਾ ਇਸ ਨਿਯਮ ਨੂੰ ਲੈ ਕੇ ਇਕ ਟਰਾਇਲ ਵੀ ਹੈ।