ਵਿਸ਼ਵ ਚੈਸ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ ਹੈ ਅੱਜ ਜਨਮ ਦਿਨ

12/11/2017 3:15:47 AM

ਨਵੀਂ ਦਿੱਲੀ— ਸ਼ਤਰੰਜ ਦੇ ਖਿਡਾਰੀ ਵਿਸ਼ਵਨਾਥਨ ਆਨੰਦ ਦਾ ਅੱਜ 48ਵਾਂ ਜਨਮ ਦਿਨ ਹੈ। ਆਨੰਦ ਨੇ 5ਵਾਰ ਵਿਸ਼ਵ ਚੈਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਸਾਲ 1988 'ਚ ਆਨੰਦ ਨੇ ਗ੍ਰੈਂਡਮਾਸਟਰ ਦਾ ਤਮਗਾ ਹਾਸਲ ਕੀਤਾ ਸੀ। ਭਾਰਤ ਦਾ ਸਭ ਤੋਂ ਮਾਣ ਯੋਗ ਖੇਡ ਪੁਰਸਕਾਰ 'ਰਾਜੀਵ ਗਾਂਧੀ ਖੇਡ ਰਤਨ' ਉਨ੍ਹਾਂ ਨੂੰ ਦਿੱਤਾ ਜਾ ਚੁੱਕਾ ਹੈ। ਸਾਲ 2007 'ਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵਨਾਥਨ ਆਨੰਦ ਦਾ ਜਨਮ ਅੱਜ ਦੇ ਹੀ ਦਿਨ ਸਾਲ 1969 ਨੂੰ ਤਾਮਿਲਨਾਡੂ 'ਚ ਹੋਇਆ ਹੈ।