ਵਿਸ਼ਵ ਚੈਂਪੀਅਨ ਕਾਰਲਸਨ ਕਰੇਗਾ 2,50,000 ਡਾਲਰ ਦੀ ਆਨਲਾਈਨ ਚੈਂਪੀਅਨਸ਼ਿਪ ਦਾ ਆਯੋਜਨ

04/04/2020 1:17:43 AM

ਹਮਬਰਗ (ਜਰਮਨੀ) (ਨਿਕਲੇਸ਼ ਜੈਨ)- ਪੂਰੀ ਦੁਨੀਆ ਵਿਚ ਸ਼ਤਰੰਜ ਟੂਰਨਾਮੈਂਟ ਵੀ ਹੋਰ ਖੇਡਾਂ ਦੀ ਤਰ੍ਹਾਂ ਬੰਦ ਹੋ ਗਏ ਹਨ ਪਰ ਸ਼ਾਇਦ ਇਹ ਦੁਨੀਆ ਦੀ ਇਕਲੌਤੀ ਅਜਿਹੀ ਖੇਡ ਹੈ, ਜਿਹੜੀ ਇੰਟਰਨੈੱਟ 'ਤੇ ਆਨਲਾਈਨ ਅਜੇ ਵੀ ਸਰਗਰਮ ਨਜ਼ਰ ਆ ਰਹੀ ਹੈ। ਅਜੇ ਕੁਝ ਦਿਨ ਪਹਿਲਾਂ ਹੀ ਭਾਰਤ ਵਿਚ ਚੈੱਸਬੇਸ ਆਫ ਇੰਡੀਆ ਆਨਲਾਈਨ ਟੂਰਨਾਮੈਂਟ ਵਿਚ ਕਈ ਧਾਕੜ ਨਜ਼ਰ ਆਏ ਹਨ ਤੇ ਹੁਣ ਦੁਨੀਆ ਦੇ ਸਭ ਤੋਂ ਵੱਡੇ ਟੂਰਨਾਮੈਂਟ ਦਾ ਐਲਾਨ ਖੁਦ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਕਰ ਦਿੱਤਾ ਹੈ। 2 ਹਫਤੇ ਤਕ ਚੱਲਣ ਵਾਲੀ ਇਸ ਪ੍ਰਤੀਯੋਗਿਤਾ ਦੀ ਕੁਲ ਇਨਾਮੀ ਰਾਸ਼ੀ 2,50,000 ਡਾਲਰ ਹੋਵੇਗੀ ਮਤਲਬ 1 ਕਰੋੜ 75 ਲੱਖ। ਇਹ ਕਿਸੇ ਵੀ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ। ਵੱਡੀ ਗੱਲ ਇਹ ਹੈ ਕਿ ਮੈਗਨਸ ਕਾਰਲਸਨ ਖੁਦ ਇਸ ਵਿਚ ਖੇਡੇਗਾ। ਉਸ ਤੋਂ ਇਲਾਵਾ 7 ਹੋਰ ਵੱਡੇ ਗ੍ਰੈਂਡਮਾਸਟਰ ਇਸ ਵਿਚ ਖੇਡਦੇ ਨਜ਼ਰ ਆਉਣਗੇ। ਹਾਲਾਂਕਿ ਅਜੇ ਹੋਰ 7 ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

Gurdeep Singh

This news is Content Editor Gurdeep Singh