ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਭਾਰਤੀ ਦੀ ਜਿੱਤ ਨਾਲ ਸ਼ੁਰੂਆਤ

08/26/2017 11:52:19 PM

ਹੈਮਬਰਗ— ਭਾਰਤੀ ਮੁੱਕੇਬਾਜ਼ਾਂ ਨੇ 19ਵੀਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਪਹਿਲੇ ਦਿਨ ਸਾਰੇ ਮੁਕਾਬਲੇ ਜਿੱਤ ਲਏ। ਅਮਿਤ ਫਾਂਗਲ (49 ਕਿ. ਗ੍ਰਾ.) ਤੇ ਗੌਰਵ ਬਿਧੂੜੀ (56 ਕਿ. ਗ੍ਰਾ.) ਵਿਸ਼ਵ ਚੈਂਪੀਅਨਸ਼ਿਪ 'ਚ ਡੈਬਿਊ ਕਰ ਰਹੇ ਹਨ ਤੇ ਦੋਵੇਂ ਆਪਣਾ-ਆਪਣਾ ਪਹਿਲਾ ਮੁਕਾਬਲਾ ਜਿੱਤ ਕੇ ਦੂਜੇ ਦੌਰ 'ਚ ਪਹੁੰਚ ਗਏ। 
ਏਸ਼ੀਆਈ ਕਾਂਸੀ ਤਮਗਾ ਜੇਤੂ ਅਮਿਤ ਨੇ ਇਟਲੀ ਦੇ ਫੇਡਰਿਕੋ ਸੇਰਾ ਨੂੰ ਹਰਾਇਆ। ਅਮਿਤ ਦਾ ਇਹ 21 ਸਾਲਾ ਮੁੱਕੇਬਾਜ਼ ਪਹਿਲੇ ਰਾਊਂਡ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਿਹਾ ਸੀ ਪਰ ਦੂਜੇ ਤੇ ਤੀਜੇ ਰਾਊਂਡ 'ਚ ਉਸ ਨੇ  ਲੈਅ ਫੜ ਲਈ। ਆਖਰੀ 3 ਮਿੰਟਾਂ 'ਚ ਉਸ ਨੇ ਦਬਾਅ ਬਣਾ ਲਿਆ। ਗੌਰਵ ਨੇ ਵਿਸ਼ਵ ਨੌਜਵਾਨ ਕਾਂਸੀ ਤਮਗਾ ਜੇਤੂ ਤੇ ਓਸ਼ੀਆਨਾ ਚੈਂਪੀਅਨ ਸੈਮ ਗੁਡਮੈਨ ਨੂੰ ਹਰਾਇਆ।