ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਡਬਲਜ਼ ''ਚ ਭਾਰਤੀ ਚੁਣੌਤੀ ਖ਼ਤਮ

08/22/2019 4:39:00 PM

ਬਾਸੇਲ— ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਡਬਲਜ਼ ਮੁਕਾਬਲਿਆਂ 'ਚ ਭਾਰਤ ਦੀ ਚੁਣੌਤੀ ਤੀਜੇ ਦੌਰ ਤਕ ਸਮਾਪਤ ਹੋ ਗਈ ਹੈ। ਪੁਰਸ਼ ਡਬਲਜ਼ 'ਚ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਸਕਾਟਲੈਂਡ ਦੇ ਐਲੇਕਜ਼ੈਂਡਰ ਡੁਨ ਅਤੇ ਐਡਮ ਹਾਲ ਦੀ ਜੋੜੀ ਨੂੰ ਦੂਜੇ ਦੌਰ 'ਚ ਵਾਕਓਵਰ ਦੇ ਦਿੱਤਾ। ਭਾਰਤ ਨੂੰ ਰੈਂਕੀਰੈਡੀ ਅਤੇ ਚਿਰਾਗ ਸ਼ੈਟੀ ਤੋਂ ਕਾਫੀ ਉਮੀਦਾਂ ਸਨ ਜਿਨ੍ਹਾਂ ਨੇ ਹਾਲ ਹੀ 'ਚ ਥਾਈਲੈਂਡ ਓਪਨ 'ਚ ਖਿਤਾਬ ਜਿੱਤਿਆ ਸੀ ਪਰ ਇਹ ਜੋੜੀ ਵਿਰੋਧੀ ਟੀਮ ਨੂੰ ਵਾਕਓਵਰ ਦੇ ਗਈ। 

ਮਨੂ ਅੱਤਰੀ ਅਤੇ ਬੀ. ਸੁਮਿਤ ਰੈਡੀ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੂੰ ਚੀਨੀ ਜੋੜੀ ਹਾਨ ਚੇਂਗ ਕੇਈ ਅਤੇ ਝੋਊ ਡੋਂਗ ਨੇ 34 ਮਿੰਟਾਂ 'ਚ 21-16, 21-19 ਨਾਲ ਹਰਾ ਦਿੱਤਾ। ਐੱਮ. ਆਰ. ਅਰਜੁਨ ਅਤੇ ਰਾਮਚੰਦਰਨ ਸ਼ਲੋਕ ਨੂੰ ਚੀਨ ਦੀ ਜੋੜੀ ਲਿਊ ਚੇਂਗ ਅਤੇ ਝਾਂਗ ਨਾਨ ਨੇ 37 ਮਿੰਟ 'ਚ 21-14, 21-13 ਨਾਲ ਹਰਾ ਦਿੱਤਾ। 

ਮਹਿਲਾ ਡਬਲਜ਼ 'ਚ ਅਸ਼ਵਿਨੀ ਪੋਨੱਪਾ ਅਤੇ ਐੱਨ. ਸਿੱਕੀ ਰੈਡੀ ਨੂੰ ਸਤਵਾਂ ਦਰਜਾ ਪ੍ਰਾਪਤ ਚੀਨੀ ਜੋੜੀ ਡੂ ਯੁਈ ਅਤੇ ਲੀ ਯਿਨ ਹੁਈ ਨੇ 52 ਮਿੰਟਾਂ 'ਚ 22-20, 21-16 ਨਾਲ ਹਰਾਇਆ ਜਦਕਿ ਜੇ ਮੇਘਨਾ ਅਤੇ ਪੂਰਵਿਸ਼ਾ ਐੱਸ. ਰਾਮ ਨੂੰ ਅੱਠਵਾਂ ਦਰਜਾ ਪ੍ਰਾਪਤ ਜਾਪਾਨੀ ਜੋੜੀ ਸ਼ਿਹੋ ਤਨਾਕਾ ਅਤੇ ਕੋਹਾਰੂ ਯੋਨੇਮੋਤੋ ਨੇ 33 ਮਿੰਟ 'ਚ 21-8, 21-18 ਨਾਲ ਹਰਾ ਦਿੱਤਾ।

Tarsem Singh

This news is Content Editor Tarsem Singh