ਏਸ਼ੀਆਈ ਐਥਲੈਟਿਕਸ ''ਚ ਹਿੱਸਾ ਲੈਣਗੇ ਵਿਸ਼ਵ ਤੇ ਓਲੰਪਿਕ ਚੈਂਪੀਅਨ

06/22/2017 2:36:13 AM

ਨਵੀਂ ਦਿੱਲੀ— 22ਵੀਂ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ 44 ਦੇਸ਼ਾਂ ਦੇ ਲੱਗਭਗ 1000 ਐਥਲੀਟ ਹਿੱਸਾ ਲੈਣਗੇ, ਜਿਸ ਵਿਚ ਕਈ ਵਿਸ਼ਵ ਤੇ ਓਲੰਪਿਕ ਚੈਂਪੀਅਨ ਸ਼ਾਮਲ ਹਨ।  ਭਾਰਤ ਇਸ ਚੈਂਪੀਅਨਸ਼ਿਪ 'ਚ 168 ਮੈਂਬਰਾਂ ਦਾ ਸਭ ਤੋਂ ਵੱਡਾ ਦਲ ਉਤਾਰ ਰਿਹਾ ਹੈ। ਚੀਨ ਤੋਂ 96, ਜਾਪਾਨ ਤੋਂ 78, ਥਾਈਲੈਂਡ ਤੋਂ 65 ਤੇ ਕੁਵੈਤ ਤੋਂ 53 ਮੈਂਬਰਾਂ ਦਾ ਦਲ ਉਤਰੇਗਾ। ਚੈਂਪੀਅਨਸ਼ਿਪ ਵਿਚ ਕੁਲ 815 ਐਥਲੀਟ ਹਿੱਸਾ ਲੈਣਗੇ, ਜਿਨ੍ਹਾਂ ਵਿਚ 505 ਪੁਰਸ਼ ਤੇ 310 ਮਹਿਲਾ ਐਥਲੀਟ ਸ਼ਾਮਲ ਹਨ। ਇਸ ਤੋਂ ਇਲਾਵਾ 280 ਤਕਨੀਕੀ ਅਧਿਕਾਰੀ ਵੀ ਇਸ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ। ਚੈਂਪੀਅਨਸ਼ਿਪ 'ਚ ਕੁਲ 42 ਪ੍ਰਤੀਯੋਗਿਤਾਵਾਂ ਹੋਣਗੀਆਂ, ਜਿਸ 'ਚ 20 ਵਿਸ਼ਵ ਚੈਂਪੀਅਨ, ਦੋ ਰੀਓ ਓਲੰਪਿਕ ਸੋਨ ਤਮਗਾ ਜੇਤੂ, ਛੇ ਚਾਂਦੀ ਤੇ ਦੋ ਕਾਂਸੀ ਤਮਗਾ ਜੇਤੂ ਵੀ ਉਤਰਨਗੇ।