ਦੁਨੀਆ ਦੀ ਸਰਵਸ੍ਰੇਸ਼ਠ ਟੀਮ ਤਿਆਰ ਕਰਨ ''ਤੇ ਕਰ ਰਹੇ ਹਾਂ ਕੰਮ : ਇਮਰਾਨ

07/22/2019 4:29:48 PM

ਵਾਸ਼ਿੰਗਟਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਾਕਿਸਤਾਨੀ ਅਮਰੀਕੀਆਂ ਨੂੰ ਵਾਅਦਾ ਕੀਤਾ ਹੈ ਕਿ ਬ੍ਰਿਟੇਨ ਵਿਚ ਹਾਲ ਹੀ 'ਚ ਖਤਮ ਹੋਏ ਵਰਲਡ ਕੱਪ ਵਿਚ ਰਾਸ਼ਟਰੀ ਟੀਮ ਦੇ ਖਰਾਬ ਪ੍ਰਦਰਸਨ ਤੋਂ ਬਾਅਦ ਉਹ ਦੁਨੀਆ ਦੇ ਸਰਵਸ੍ਰੇਸ਼ਠ ਟੀਮ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ। ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਐਤਵਾਰ ਨੂੰ ਵਾਸ਼ਿੰਗਟਨ ਡੀ. ਸੀ. ਦੇ ਕੈਪਿਟਲ ਵਨ ਐਰੇਨਾ ਵਿਚ ਇਕੱਠੇ ਹੋਏ ਪਾਕਿਸਤਾਨੀ ਮੂਲ ਦੇ ਅਮਰੀਕੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਮਰਾਨ ਨੇ ਇਸ ਦੌਰਾਨ ਕਿਹਾ ਕਿ ਉਸਨੇ ਟੀਮ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਲਿਆ ਕੇ ਅਗਲੇ ਟੂਰਨਾਮੈਂਟ ਤੱਕ ਦੁਨੀਆ ਦੀ ਸਰਵਸ੍ਰੇਸ਼ਠ ਕ੍ਰਿਕਟ ਟੀਮ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਪਾਕਿਸਤਾਨ ਨੂੰ 1992 ਵਿਚ ਆਪਣੀ ਕਪਤਾਨੀ ਵਿਚ ਵਰਲਡ ਕੱਪ ਦਿਵਾਉਣ ਵਾਲੇ ਇਮਰਾਨ ਨੇ ਕਿਹਾ, ''ਮੇਰੇ ਸ਼ਬਦ ਯਾਦ ਰੱਖਣਾ।'' ਇਮਰਾਨ ਨੇ ਹਾਲਾਂਕਿ ਆਪਣੀ ਯੋਜਨਾ ਬਾਰੇ ਵਿਸਤਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਇਮਰਾਨ ਅਮਰੀਕਾ ਦੇ 3 ਦਿਨੀ ਦੌਰੇ 'ਤੇ ਹਨ ਅਤੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨਾਲ ਵ੍ਹਾਈਟ ਹਾਊਸ ਵਿਚ ਮਿਲਣ ਦਾ ਪ੍ਰੋਗਰਾਮ ਹੈ। ਇਮਰਾਨ 16 ਜੂਨ ਨੂੰ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਵਿਚ ਭਾਰਤ ਖਿਲਾਫ ਮਹੱਤਵਪੂਰਨ ਮੁਕਾਬਲੇ ਲਈ ਹਾਰ ਦਾ ਡਰ ਭੁਲਾਉਣ ਦੀ ਰਾਸ਼ਟਰੀ ਟੀਮ ਨੂੰ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਹਾਰ ਦੇ ਡਰ ਕਾਰਨ ਨਾ ਪੱਖੀ ਅਤੇ ਡਿਫੈਂਸਿਵ ਰਣਨੀਤੀ ਬਣਦੀ ਹੈ। ਪਾਕਿਸਤਾਨ ਹਾਲਾਂਕਿ ਭਾਰਤ ਖਿਲਾਫ ਮੈਚ ਹਾਰ ਗਿਆ ਸੀ ਅਤੇ ਸੈਮੀਫਾਈਨਲ ਲਈ ਵੀ ਕੁਆਲੀਫਾਈ ਨਹੀਂ ਕਰ ਸਕਿਆ ਸੀ। ਪਾਕਿਸਤਾਨ ਲੀਗ ਅੰਕ ਸੂਚੀ ਵਿਚ 5ਵੇਂ ਨੰਬਰ 'ਤੇ ਰਿਹਾ ਸੀ। ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਖਿਤਾਬ 'ਤੇ ਕਬਜਾ ਕੀਤਾ ਸੀ।