ਪੰਜਾਬ ਦੀਆਂ ਖਿਡਾਰਨਾਂ ਜਿੱਤ ਰਹੀਆਂ ਤਮਗੇ, ਪਰ ਖੇਡ ਸੰਘਾਂ ''ਚ ਪੁਰਸ਼ਾਂ ਦਾ ਦਬਦਬਾ ਕਾਇਮ

10/09/2023 6:25:10 PM

ਸਪੋਰਟਸ ਡੈਸਕ- ਪੰਜਾਬ ਦੇ ਪ੍ਰਮੁੱਖ ਖੇਡ ਸੰਗਠਨਾਂ 'ਚ ਭਾਵੇਂ ਪੁਰਸ਼ਾਂ ਦਾ ਦਬਦਬਾ ਹੋਵੇ ਪਰ ਤਮਗੇ ਜਿੱਤਣ 'ਚ ਮਹਿਲਾਵਾਂ ਅੱਗੇ ਹਨ। ਪੰਜਾਬ 'ਚ 7 ਐਸੋਸੀਏਸ਼ਨਾਂ 'ਚ 95 ਅਹੁਦਿਆਂ 'ਚ ਸਿਰਫ 14 ਮਹਿਲਾਵਾਂ ਹਨ ਜਦਕਿ ਇਸ ਵਾਰ ਚੀਨ ਦੇ ਹਾਂਗਜ਼ੂ 'ਚ 19ਵੀਆਂ ਏਸ਼ੀਆਈ ਖੇਡਾਂ 'ਚ ਪੰਜਾਬ ਦੀਆਂ 16 ਮਹਿਲਾ ਖਿਡਾਰਨਾਂ ਨੇ ਹਿੱਸਾ ਲਿਆ। ਇਨ੍ਹਾਂ 'ਚੋਂ ਤਿੰਨ ਕ੍ਰਿਕਟਰ, 2 ਅਥਲੀਟ, 4 ਸ਼ੂਟਰਸ, 3 ਆਰਚਰੀ ਤੇ ਇਕ ਫੈਂਸਿੰਗ 'ਚ ਜਦਕਿ 3 ਬਾਸਕਟਬਾਲ 'ਚ ਭਾਰਤ ਦੀ ਨੁਮਾਇੰਦਗੀ ਕਰ ਰਹੀਆਂ ਸਨ। ਇਹ ਖਿਡਾਰਨਾਂ 11 ਤਮਗੇ ਜਿੱਤ ਚੁੱਕੀਆਂ ਹਨ। ਦੋ ਤਮਗੇ ਨਿੱਜੀ ਈਵੈਂਟ 'ਚ ਜਿੱਤੇ ਤੇ 9 ਟੀਮ ਈਵੈਂਟ 'ਚ ਜਿੱਤੇ ਹਨ। ਇਸ ਵਾਰ ਪੰਜਾਬ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।

ਪ੍ਰਮੁੱਖ ਸਪੋਰਟਸ ਐਸੋਸੀਏਸ਼ਨਾਂ 'ਚ ਮਹਿਲਾਵਾਂ

ਹਾਕੀ 
ਹਾਕੀ ਪੰਜਾਬ 'ਚ 12 ਅਹੁਦੇ ਹਨ। ਇਨ੍ਹਾਂ 'ਚੋਂ ਜਲੰਧਰ ਦੇ ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ ਡਾਕਟਰ ਨਵਜੋਤ ਕੌਰ ਵਾਈਸ ਪ੍ਰੈਸੀਡੈਂਟ, ਰੇਨੂ ਬਾਲਾ ਜੁਆਇੰਟ ਸਕੱਤਰ ਸਮੇਤ ਐਗਜ਼ੇਕਿਊਟਿਵ ਮੈਂਬਰਸ 'ਚ ਅਮਨਦੀਪ ਕੌਰ, ਮੀਨਾਕਸ਼ੀ, ਮੀਨਾਕਸ਼ੀ ਰੰਧਾਵਾ, ਪਰਮਿੰਦਰ ਕੌਰ ਸ਼ਾਮਲ ਹਨ। ਰੇਨੂ ਇੰਟਰਨੈਸ਼ਨਲ ਖਿਡਾਰਨ ਹੈ, ਜੋ 1986 ਤੋਂ 1992 ਤਕ ਭਾਰਤੀ ਟੀਮ ਦਾ ਹਿੱਸਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਭਾਰਤ ਨੂੰ ਓਲੰਪਿਕ ਦੀ ਮੇਜ਼ਬਾਨੀ ਦਾ ਦਾਅਵਾ ਕਰਨਾ ਚਾਹੀਦੈ : ਪੀ. ਟੀ. ਊਸ਼ਾ

ਬਾਕਸਿੰਗ
ਬਾਕਸਿੰਗ ਐਸੋਸੀਏਸ਼ਨ ਪੰਜਾਬ 'ਚ ਲਕਸ਼ਮੀ ਫਿਜ਼ੀਕਲ ਐਜੁਕੇਸ਼ਨ ਦੀ ਲੈਕਚਰਰ ਹੈ ਤੇ ਫਰੀਦਕੋਟ ਬਾਕਸਿੰਗ ਐਸੋਸੀਏਸ਼ਨ ਦੀ ਸਕੱਤਰ ਤੇ ਕੋਚ ਹੈ। ਲਕਸ਼ਮੀ ਭਾਰਤ ਦੀ ਪਹਿਲੀ ਮਹਿਲਾ ਸੀ, ਜਿਸ ਨੇ 2001 'ਚ ਥਾਈਲੈਂਡ 'ਚ ਹੋਈ ਏਸ਼ੀਆ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਕ੍ਰਿਕਟ
ਪੰਜਾਬ ਕ੍ਰਿਕਟ ਐਸੋਸੀਏਸ਼ਨ 'ਚ ਕੁਲ 5 ਆਫਿਸ ਵੀਅਰਰ ਤੇ 15 ਅਪੇਕਸ ਕਾਂਊਂਸਲ ਮੈਂਬਰ ਸਮੇਤ ਕੁੱਲ 17 ਆਫੀਸ਼ੀਅਲ ਅਹੁਦੇ ਹਨ। ਇਨ੍ਹਾਂ 'ਚ ਅਪੇਕਸ ਕਾਊਂਸਲ ਮੈਂਬਰ ਬਲਜੀਤ ਕੌਰ ਚੌਹਾਨ ਸ਼ਾਮਲ ਹਨ ਜੋ ਬਿਹਤਰ ਸਟੇਟ ਖਿਡਾਰਨ ਰਹੀ ਹੈ ਜਿਨ੍ਹਾਂ ਨੇ ਲੰਬੇ ਸਮੇਂ ਤਕ ਪੰਜਾਬ ਵਲੋਂ ਵੱਖ-ਵੱਖ ਚੈਂਪੀਅਨਸ਼ਿਪ 'ਚ ਹਿੱਸਾ ਲਿਆ ਹੈ।

ਸ਼ੂਟਿੰਗ
ਸ਼ੂਟਿੰਗ ਐਸੋਸ਼ੀਏਸ਼ਨ 'ਚ ਕੁੱਲ 7 ਅਹੁਦੇ ਹਨ। ਇਨ੍ਹਾਂ 'ਚ ਨੈਸ਼ਨਲ ਮੈਡਲਿਸਟ ਸਵਰਨਜੀਤ ਕੌਰ ਜੁਆਇੰਟ ਸਕੱਤਰ ਹਨ। ਸਵਰਨਜੀਤ ਸਟੇਟ ਚੈਂਪੀਅਨਸ਼ਿਪ 'ਚ ਗੋਲਡ ਤੇ ਨੈਸ਼ਨਲ 'ਚ ਵੀ ਮੈਡਲ ਜਿੱਤ ਚੁੱਕੀ ਹੈ। 

ਇਹ ਵੀ ਪੜ੍ਹੋ : WC 2023 IND vs AUS : ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਫੁੱਟਬਾਲ
ਫੁੱਟਬਾਲ ਐਸੋਸੀਏਸ਼ਨ ਪੰਜਾਬ 'ਚ ਕੁਲ 20 ਅਹੁਦੇ ਹਨ। ਇਨ੍ਹਾਂ 'ਚ ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ 'ਤੇ ਪ੍ਰੀਆ ਥਾਪਰ ਹੈ। ਪ੍ਰੀਆ ਥਾਪਰ ਵੁਮਨ ਫੁੱਟਬਾਲ ਪੰਜਾਬ 'ਚ ਚੇਅਰਪਰਸਨ ਹੈ।

ਐਥਲੈਟਿਕਸ
ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੀਆਂ ਚੋਣਾਂ ਜਨਵਰੀ ਤੋਂ ਪੈਂਡਿੰਗਿ ਹਨ। ਇਨ੍ਹਾਂ 'ਚ ਤਿੰਨ ਅਹੁਦਿਆਂ 'ਤੇ ਮਹਿਲਾਵਾਂ ਹਨ। ਇਨ੍ਹਾਂ 'ਚੋਂ ਕਮਾਂਡੇਟ ਸੁਨੀਤਾ ਰਾਣੀ ਜੋ ਪਦਮਸ਼੍ਰੀ ਹਨ, ਉਹ ਸਿਲੈਕਸ਼ਨ ਕਮੇਟੀ ਦੀ ਚੇਅਰਮੈਨ ਹਨ। ਐੱਸ. ਪੀ. ਹਰਵੰਤ ਕੌਰ ਅਰਜੁਨ ਐਵਾਰਡੀ, ਏ. ਐੱਸ. ਆਈ. ਮਾਧੁਰੀ ਅਰਜੁਨ ਐਵਾਰਲਡੀ ਸਿਲੈਕਸ਼ਨ ਕਮੇਟੀ 'ਚ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 

Tarsem Singh

This news is Content Editor Tarsem Singh