ਮਹਿਲਾ ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

02/22/2020 9:04:45 PM

ਪਰਥ— ਕਪਤਾਨ ਤੇ ਓਪਨਰ ਸੋਫੀ ਡਿਵਾਈਨ ਦੀ ਅਜੇਤੂ 75 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ਮੁਕਾਬਲੇ 'ਚ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ 7 ਵਿਕਟਾਂ 'ਤੇ 127 ਦੌੜਾਂ ਬਣਾਈਆਂ ਸਨ। ਕਪਤਾਨ ਚਾਮਰੀ ਅਟਾਪੱਟੂ ਨੇ ਸਭ ਤੋਂ ਜ਼ਿਆਦਾ 41 ਤੇ ਹਰਸ਼ਿਤਾ ਮਦਾਵੀ ਨੇ ਅਜੇਤੂ 27 ਦੌੜਾਂ ਬਣਾਈਆਂ ਸਨ। ਹੇਲੀ ਜੇਨਸਨ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਨੇ 17.4 ਓਵਰ 'ਚ ਤਿੰਨ ਵਿਕਟਾਂ 'ਤੇ 131 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਡਿਵਾਈਨ ਨੇ 55 ਗੇਂਦਾਂ 'ਚ 6 ਚੌਕਿਆਂ ਦੀ ਮਦਦ ਨਾਲ ਅਜੇਤੂ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਜੇਨਸਨ ਨੂੰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।

Gurdeep Singh

This news is Content Editor Gurdeep Singh