IND W vs SA W : ਰੋਮਾਂਚਕ ਮੁਕਾਬਲੇ 'ਚ ਹਾਰੀ ਭਾਰਤੀ ਮਹਿਲਾ ਟੀਮ, ਵਰਲਡ ਕੱਪ ਤੋਂ ਬਾਹਰ

03/27/2022 2:25:02 PM

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਮਹਿਲਾ ਵਿਸ਼ਵ ਕੱਪ ਦੇ 28ਵੇਂ ਮੈਚ 'ਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਮਹਿਲਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਮੈਚ 'ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫਰੀਕਾ ਨੂੰ 275 ਦੌੜਾਂ ਦਾ ਟੀਚਾ ਦਿੱਤਾ।

ਇਹ ਵੀ ਪੜ੍ਹੋ : MI vs DC : ਮੈਚ ਤੋਂ ਪਹਿਲਾਂ ਹੈੱਡ ਟੁ ਹੈੱਡ, ਪਿੱਚ ਰਿਪੋਰਟ ਤੇ ਸੰਭਾਵੀ ਪਲੇਇੰਗ ਇਲੈਵਨ 'ਤੇ ਇਕ ਝਾਤ

ਜਵਾਬ 'ਚ ਦੱਖਣੀ ਅਫ਼ਰੀਕਾ ਦੀ ਟੀਮ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 275 ਦੌੜਾਂ ਬਣਾ ਕੇ ਭਾਰਤ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਸਮ੍ਰਿਤੀ ਮੰਧਾਨਾ ਨੇ 71, ਮਿਤਾਲੀ ਰਾਜ ਨੇ 68, ਸ਼ੈਫਾਲੀ ਵਰਮਾ ਨੇ 53 ਦੌੜਾਂ ਤੇ ਹਰਮਨਪ੍ਰੀਤ ਕੌਰ ਨੇ 48 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਵਲੋਂ ਐੱਸ. ਇਸਮਾਈਲ ਨੇ 2 ਤੇ ਮਸਾਬਤਾ ਕਾਲਸ ਨੇ 2 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੀ ਪਾਰੀ 'ਚ ਲੌਰਾ ਵੋਲਵਾਰਡਟ ਨੇ 80 ਦੌੜਾਂ ਤੇ ਲਾਰਾ ਗੁਡਾਲ ਨੇ 49 ਦੌੜਾਂ ਦੀ ਪਾਰੀ ਖੇਡੀ। ਭਾਰਤ ਵਲੋਂ ਰਾਜੇਸ਼ਵਰੀ ਗਾਇਕਵਾੜ ਨੇ 2 ਤੇ ਹਰਮਨਪ੍ਰੀਤ ਕੌਰ ਨੇ 2 ਵਿਕਟਾਂ ਲਈਆਂ । 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh