ਮਹਿਲਾ ਅਮਰੀਕੀ ਓਪਨ 'ਚ ਅਦਿਤੀ ਦੀ ਖਰਾਬ ਸ਼ੁਰੂਆਤ

07/14/2017 8:11:15 PM

ਅਮਰੀਕਾ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਮੀਂਹ ਕਾਰਨ ਪ੍ਰਭਾਵਿਤ ਅਮਰੀਕੀ ਓਪਨ ਦੇ ਪਹਿਲੇ ਦੌਰ 'ਚ ਖਰਾਬ ਪ੍ਰਦਰਸ਼ਨ ਕਰਦੇ ਹੋਏ 17 ਹੋਲ 'ਚ ਦੋ ਓਵਰ ਦਾ ਸਕੋਰ ਬਣਾਇਆ। ਖਰਾਬ ਰੋਸ਼ਨੀ ਕਾਰਨ ਜਦੋਂ ਖੇਡ ਰੋਕ ਦਿੱਤਾ ਗਿਆ ਤਾਂ ਉਸ ਸਮੇਂ ਤੱਕ ਅਦਿਤੀ ਨੇ 17 ਹੋਲ 'ਚ ਤਿੰਨ ਬੋਗੀ ਅਤੇ ਇਕ ਬਰਡੀ ਕੀਤੀ ਸੀ। ਅਦਿਤੀ ਇਸ ਸਾਲ ਲਗਾਤਾਰ ਤੀਜੇ ਮੇਜਰ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ। ਉਹ ਇਸ ਨਾਲ ਏ. ਐੱਨ. ਏ. ਇੰਸਪੀਰੇਸ਼ਨ 'ਚ ਸੰਯੁਕਤ 42ਵੇਂ ਜਦੋਂ ਕਿ ਕੇ. ਪੀ. ਐੱਮ. ਜੀ. ਮਹਿਲਾ ਪੀ. ਜੀ. ਏ. 'ਚ ਸੰਯੁਕਤ 29ਵੇਂ ਸਥਾਨ 'ਤੇ ਰਹੀ। ਚੀਨ ਦੀ ਅਨੁਭਵੀ ਸ਼ੇਨਸ਼ੇਨ ਫੇਂਗ ਨੇ 6 ਅੰਡਰ 66 ਦੇ ਸਕੋਰ ਦੇ ਨਾਲ ਬੜਤ ਬਣਾ ਰੱਖੀ ਹੈ। ਏ. ਮੀ. ਉਸ ਤੋਂ ਇਕ ਸ਼ਾਟ ਪਿੱਛੇ ਦੂਜੇ ਸਥਾਨ 'ਤੇ ਹੈ।