ਇੰਗਲੈਂਡ ਦੀ ਬੀਬੀਆਂ ਦੀ ਕ੍ਰਿਕਟ ਟੀਮ ਅਕਤੂਬਰ ’ਚ ਪਹਿਲੀ ਵਾਰ ਕਰੇਗੀ ਪਾਕਿਸਤਾਨ ਦਾ ਦੌਰਾ

01/07/2021 6:29:38 PM

ਸਪੋਰਟਸ ਡੈਸਕ— ਇੰਗਲੈਂਡ ਦੀ ਬੀਬੀਆਂ ਦੀ ਕ੍ਰਿਕਟ ਟੀਮ ਸੀਮਿਤ ਓਵਰਾਂ ਦੀ ਸੀਰੀਜ਼ ਲਈ ਇਸ ਸਾਲ ਅਕਤੂਬਰ ’ਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਜਦਕਿ ਇਸ ਦੌਰਾਨ ਪੁਰਸ਼ ਟੀਮ ਵੀ ਸੀਮਿਤ ਓਵਰਾਂ ਦੀ ਸੀਰੀਜ਼ ਲਈ ਇੱਥੇ ਹੋਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ। ਇੰਗਲੈਂਡ ਦੀ ਬੀਬੀਆਂ ਦੀ ਟੀਮ 14 ਤੋਂ 15 ਅਕਤੂਬਰ ਨੂੰ ਦੋ ਟੀ-20 ਕੌਮਾਂਤਰੀ ਮੈਚ ਖੇਡੇਗੀ ਜਦਕਿ ਇਸ ਦਿਨ ਪੁਰਸ਼ ਟੀਮ ਵੀ ਮੇਜ਼ਬਾਨ ਟੀਮ ਖ਼ਿਲਾਫ਼ ਸਭ ਤੋਂ ਛੋਟੇ ਫ਼ਾਰਮੈਟ ਦੇ ਮੁਕਾਬਲੇ ਖੇਡੇਗੀ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ’ਚ ਖ਼ਰਾਬ ਪ੍ਰਦਰਸ਼ਨ ’ਤੇ ਮੁੱਖ ਕੋਚ ਮਿਸਬਾਹ ਨੇ ਦਿੱਤਾ ਇਹ ਬਿਆਨ

ਵਨ-ਡੇ ਕੌਮਾਂਤਰੀ ਮੈਚ 18, 20 ਤੇ 22 ਅਕਤੂਬਰ ਨੂੰ ਕਰਾਚੀ ਦੇ ਰਾਸ਼ਟਰੀ ਸਟੇਡੀਅਮ ’ਚ ਹੋਣਗੇ। ਪੁਰਸ਼ ਟੀਮ 2005 ਤੋਂ ਪਹਿਲੀ ਵਾਰ ਪਾਕਿਸਤਾਨ ਦੇ ਦੌਰੇ ’ਤੇ ਜਾਵੇਗੀ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਬਿਆਨ ’ਚ ਕਿਹਾ, ‘‘ਵਰਲਡ ਚੈਂਪੀਅਨ ਇੰਗਲੈਂਡ ਦੀ ਟੀਮ ਆਪਣੀ ਪੁਰਸ਼ ਟੀਮ ਦੇ ਨਾਲ ਕਰਾਚੀ ’ਚ ਪਹਿਲੀ ਵਾਰ ਦੌਰੇ ’ਤੇ ਆਵੇਗੀ ਜੋ ਪਾਕਿਸਤਾਨ, ਸਾਡੀ ਬੀਬੀਆਂ ਦੀ ਕ੍ਰਿਕਟ ਤੇ ਵਿਸ਼ਵ ਖੇਡ ਲਈ ਕਾਫ਼ੀ ਅਹਿਮ ਐਲਾਨ ਹੈ।’’
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਕਿਹਾ- ਜਲਦ ਕਰਾਂਗਾ ਵਾਪਸੀ

ਉਨ੍ਹਾਂ ਕਿਹਾ, ‘‘ਬੀਬੀਆਂ ਦੇ ਟੀ-20 ਕੌਮਾਂਤਰੀ ਮੈਚ ਪੁਰਸ਼ ਟੀਮ ਦੇ ਮੁਕਾਬਲਿਆਂ ਤੋਂ ਪਹਿਲਾਂ ਇਤਿਹਾਸਕ ਰਾਸ਼ਟਰੀ ਸਟੇਡੀਅਮ ’ਚ ਖੇਡੇ ਜਾਣਗੇ। ਵਿਸ਼ਵ ਚੈਂਪੀਅਨ ਟੀਮ ਖ਼ਿਲਾਫ਼ ਤਿੰਨ ਵਨ-ਡੇ ਕੌਮਾਂਤਰੀ ਮੈਚਾਂ ਨਾਲ ਪਾਕਿਸਤਾਨ ਦੀ ਟੀਮ ਆਈ. ਸੀ. ਸੀ. ਬੀਬੀਆਂ ਦਾ ਵਰਲਡ ਕੱਪ 2022 ਲਈ ਆਪਣੀ ਤਿਆਰੀ ਦਾ ਅੰਦਾਜ਼ਾ ਲਾ ਸਕਣਗੀਆਂ ਕਿਉਂਕਿ ਉਨ੍ਹਾਂ ਦਾ ਟੀਚਾ ਬੀਤੇ ਸਮੇਂ ਦੇ ਪ੍ਰਦਰਸ਼ਨ ਤੋਂ ਬਿਹਤਰ ਕਰਨਾ ਹੋਵੇਗਾ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? 


Tarsem Singh

Content Editor

Related News