ਮਹਿਲਾ ਕ੍ਰਿਕਟਰ ਮੰਧਾਨਾ ਨੇ ਮਹਿਲਾਵਾਂ ਨੂੰ ਘੱਟ ਤਨਖਾਹ ਮਿਲਣ ''ਤੇ ਦਿੱਤਾ ਵੱਡਾ ਬਿਆਨ

01/22/2020 9:17:39 PM

ਮੁੰਬਈ— ਭਾਰਤ ਦੀ ਸਟਾਰ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਪੁਰਸ਼ ਕ੍ਰਿਕਟਰਾਂ ਦੀ ਤੁਲਨਾ ਵਿਚ ਘੱਟ ਤਨਖਾਹ ਤੋਂ ਪ੍ਰੇਸ਼ਾਨ ਨਹੀਂ ਹੈ ਕਿਉਂਕਿ ਉਹ ਸਮਝਦੀ ਹੈ ਕਿ ਇਸ ਖੇਡ ਲਈ ਮਾਲੀਆ ਪੁਰਸ਼ ਕ੍ਰਿਕਟ ਜ਼ਰੀਏ ਹੀ ਆਉਂਦਾ ਹੈ। ਆਈ. ਸੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਮੰਧਾਨਾ ਨੇ ਇਕ ਪ੍ਰਚਾਰ ਪ੍ਰੋਗਰਾਮ ਦੌਰਾਨ ਬਰਾਬਰ ਤਨਖਾਹ ਦੇ ਵਿਵਾਦਪੂਰਨ ਮੁੱਦੇ 'ਤੇ ਗੱਲ ਕੀਤੀ।


ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਦੇ ਚੋਟੀ ਵਰਗ ਵਿਚ ਸ਼ਾਮਿਲ ਪੁਰਸ਼ ਕ੍ਰਿਕਟਰਾਂ ਨੂੰ ਸਾਲਾਨਾ ਤਨਖਾਹ ਦੇ ਤੌਰ 'ਤੇ 7 ਕਰੋੜ ਰੁਪਏ ਮਿਲਦੇ ਹਨ, ਜਦਕਿ ਚੋਟੀ ਵਰਗ ਦੀਆਂ ਮਹਿਲਾ ਕ੍ਰਿਕਟਰਾਂ ਨੂੰ ਸਾਲਾਨਾ ਵੱਧ ਤੋਂ ਵੱਧ 50 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਟੀਮ ਦੀ ਕੋਈ ਸਾਥਣ ਇਸ ਅੰਤਰ ਬਾਰੇ ਸੋਚਦੀ ਹੈ ਕਿਉਂਕਿ ਫਿਲਹਾਲ ਸਾਡਾ ਧਿਆਨ ਸਿਰਫ ਭਾਰਤ ਲਈ ਮੈਚ ਜਿੱਤਣ, ਦਰਸ਼ਕਾਂ ਨੂੰ ਮੈਦਾਨ 'ਤੇ ਲਿਆਉਣ, ਮਾਲੀਆ ਇਕੱਠਾ ਕਰਨ 'ਤੇ ਹੈ। ਸਾਡਾ ਟੀਚਾ ਇਹੀ ਹੈ ਕਿ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਰੀਆਂ ਹੋਰ ਚੀਜ਼ਾਂ ਠੀਕ ਹੋ ਜਾਣਗੀਆਂ।

Gurdeep Singh

This news is Content Editor Gurdeep Singh