ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਰੰਗਾਰੰਗ ਆਗਾਜ਼

11/20/2017 2:14:54 AM

ਗੁਹਾਟੀ— ਆਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ ਵਿਚ ਕੌਮਾਂਤਰੀ ਮੁੱਕੇਬਾਜ਼ੀ ਸੰਘ (ਏ. ਆਈ. ਬੀ. ਏ.) ਮਹਿਲਾ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਇੱਥੇ ਰੰਗਾਰੰਗ ਆਗਾਜ਼ ਹੋਇਆ। ਪਹਿਲੇ ਦਿਨ ਹਾਲਾਂਕਿ ਕਿਸੇ ਭਾਰਤੀ ਦਾ ਮੁਕਾਬਲਾ ਨਹੀਂ ਸੀ।  ਨਵੀਨ ਚੰਦਰ ਬੋਰਡੋਲੋਈ ਇੰਡੋਰ ਸਟੇਡੀਅਮ ਵਿਚ ਹੋਏ ਪ੍ਰੋਗਰਾਮ ਵਿਚ ਸੋਨੋਵਾਲ ਮੁੱਖ ਮਹਿਮਾਨ  ਸਨ, ਜਿੱਥੇ  ਗਾਇਕ ਸ਼ਾਨ ਨੇ ਟੂਰਨਾਮੈਂਟ ਦੇ ਅਧਿਕਾਰਤ ਗੀਤ ਗਾਇਆ।