ਹਰਭਜਨ ਸਿੰਘ ਨੂੰ ਮੋਢਿਆਂ 'ਤੇ ਚੁੱਕਣ ਵਾਲੀ ਇਹ ਭਾਰਤੀ ਬਾਡੀ ਬਿਲਡਰ ਬਣੀ ਬਿਕਨੀ ਮਾਡਲ (ਤਸਵੀਰਾਂ)

08/14/2020 1:20:07 PM

ਸਪੋਰਟਸ ਡੈਕਸ : ਸ਼ਵੇਤਾ ਮਹਿਤਾ ਨੇ ਏਸ਼ੀਆਈ ਚੈਪੀਅਨਸ਼ਿਪ 'ਚ ਬਿਕਨੀ ਫਿਟਨੈਸ ਐਥਲੀਟ ਦੇ ਰੂਪ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ। ਸ਼ਵੇਤਾ ਸਭ ਤੋਂ ਪਹਿਲਾਂ ਐੱਮ.ਟੀ.ਵੀ ਰੋਡੀਜ਼ ਦੇ ਕਾਰਨ ਚਰਚਾ 'ਚ ਆਈ ਸੀ। ਰੋਡੀਜ਼ ਦੇ ਇਕ ਟਾਸਕ 'ਚ ਉਸ ਨੇ ਕ੍ਰਿਕਟਰ ਹਰਭਜਨ ਸਿੰਘ ਨੂੰ ਆਪਣੇ ਮੋਢਿਆ 'ਤੇ ਚੁੱਕਿਆ ਸੀ। 

ਇਹ ਵੀ ਪੜ੍ਹੋਂ : ਡੇਰੇ 'ਚ ਸਿੱਖ ਨੂੰ ਬੰਨ੍ਹ ਕੇ ਲਾਹੀ ਪੱਗ ਤੇ ਪੁੱਟੀ ਦਾੜ੍ਹੀ, ਵਾਇਰਲ ਹੋਈ ਵੀਡੀਓ
ਸ਼ਵੇਤਾ ਦਾ ਕਹਿਣਾ ਹੈ ਕਿ ਮੈਨੂੰ ਜਿੰਮ ਕਦੇ ਪਸੰਦ ਨਹੀਂ ਆਇਆ। ਮੈਂ ਲਗਭਗ ਇਕ ਸਾਲ ਤੱਕ ਸੰਘਰਸ਼ ਕੀਤਾ। ਜਿੰਮ ਜਾਣ ਦੀ ਸੋਚ ਤੋਂ ਮੈਨੂੰ ਨਫ਼ਰਤ ਸੀ। ਸ਼ਵੇਤਾ ਨੇ ਦੱਸਿਆ ਕਿ ਮੈਂ ਇਕ ਦਿਨ ਤੈਰਾਕੀ ਵਾਲੇ ਕੱਪੜੇ ਪਏ ਸੀ। ਇਹ ਮੇਰੇ 'ਤੇ ਬਿਲਕੁੱਲ ਵੀ ਫਿੱਟ ਨਹੀਂ ਸੀ। ਮੇਰੇ ਸਰੀਰ 'ਤੇ ਇਹ ਕੱਪੜੇ ਬਿਲਕੁੱਲ ਵੀ ਚੰਗੇ ਨਹੀਂ ਲੱਗ ਰਹੇ ਸੀ।

ਮੈਂ ਇਸ ਨੂੰ ਸੁਧਾਰਨ ਲਈ ਜਿਮ ਜਾਣ ਬਾਰੇ ਸੋਚਣ ਲੱਗੀ। ਲੋਕ ਮੇਰਾ ਮਜ਼ਾਕ ਨਾ ਬਣਾਉਣ ਇਸ ਲਈ ਮੈਂ ਹਨ੍ਹੇਰੇ 'ਚ ਤੈਰਾਕੀ ਲਈ ਜਾਂਦੀ ਸੀ। ਮੇਰੀ ਪਿੱਠ 'ਚ ਵੀ ਦਰਦ ਰਹਿੰਦਾ ਸੀ। ਇਸ ਕਾਰਨ ਵੀ ਮੈਂ ਜਿਮ ਦਾ ਰੁਖ ਨਹੀਂ ਕਰਨਾ ਚਾਹੁੰਦੀ ਸੀ। ਮੈਂ ਭੀੜ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਸੀ। ਮੈਂ ਆਈ.ਟੀ. ਪ੍ਰੋਫੈਸ਼ਨਲ ਦੇ ਤੌਰ 'ਤੇ ਕੰਮ ਕਰਦੀ ਸੀ।

ਇਸ ਤੋਂ ਬਾਅਦ ਮੈਂ ਜੇਰਾਈ ਮਹਿਲਾ ਬਾਡੀ ਬਿਲਡਿੰਗ ਪ੍ਰਤੀਯੋਗਤਾ ਦੀ ਤਿਆਰੀ ਕੀਤੀ। ਇਸ 'ਚ ਮੈਂ ਤੀਸਰੇ ਨੰਬਰ 'ਤੇ ਰਹੀ। ਇਸ ਜਿੱਤ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਆਈ.ਟੀ ਪ੍ਰੋਫੈਸ਼ਨਲ ਛੱਡ ਕੇ ਫਿਟਨੈਸ ਦੀ ਦੁਨੀਆਂ 'ਚ 100 ਫ਼ੀਸਦੀ ਦਵਾਂਗੀ। 
ਇਹ ਵੀ ਪੜ੍ਹੋਂ : ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼

ਸ਼ਵੇਤਾ ਨੇ ਕਿਹਾ ਕਿ ਬਾਡੀ ਬਿਲਡਿੰਗ ਲਈ ਬਿਕਨੀ ਜ਼ਰੂਰੀ ਸੀ ਪਰ ਮੇਰੀ ਮਾਂ ਇਸ ਦੇ ਖ਼ਿਲਾਫ਼ ਸੀ। ਮਾਂ ਮੈਨੂੰ ਕਹਿੰਦੀ ਸੀ ਕਿ ਆਪਣਾ ਫੇਸਬੁੱਕ ਪੇਜ਼ ਡਿਲੀਟ ਕਰ ਦੇ। ਮੇਰੇ ਲਈ ਇਹ ਮੁਸ਼ਕਲ ਸੀ। ਇਸ ਮੁਸ਼ਕਲ ਸਮੇਂ 'ਚ ਮੈਂ ਪਿਤਾ ਨੂੰ ਮਨਾਇਆ ਤੇ ਹੁਣ ਮੈਂ ਮਾਡਲਿੰਗ ਕਰ ਰਹੀ ਹਾਂ। 



Baljeet Kaur

This news is Content Editor Baljeet Kaur