ਮਹਿਲਾ ਵਿਸ਼ਵ ਕੱਪ ; ਆਸਟਰੇਲੀਆ ਨੇ ਪਾਕਿ ਨੂੰ 159 ਦੌੜਾਂ ਨਾਲ ਹਰਾਇਆ

07/06/2017 12:25:43 AM

ਲਿਸੇਸਟਰ— ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਅੱਜ ਗ੍ਰੇਸ ਰੋਡ ਸਟੇਡੀਅਮ 'ਚ ਹੋਏ ਆਈ. ਸੀ. ਸੀ. ਵਰਲਡ ਕੱਪ 'ਚ ਪਾਕਿਸਤਾਨ ਨੂੰ 159 ਦੌੜਾਂ ਨਾਲ ਕਰਾਰ ਹਾਰ ਦਿੱਤੀ। ਇਸ ਜਿੱਤ ਦੇ ਨਾਲ ਆਸਟਰੇਲੀਆ ਟੀਮ ਅੰਕ ਤਾਲਿਕਾ 'ਚ ਸਿਖਰ 'ਤੇ ਪਹੁੰਚ ਗਈ ਹੈ। ਆਸਟਰੇਲੀਆ ਦੀ ਵਰਲਡ ਕੱਪ 'ਚ ਇਹ ਲਗਾਤਾਰ ਚੌਥੀ ਜਿੱਤ ਹੈ।
ਟਾਸ ਜਿੱਤਣ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਨੇ 8 ਵਿਕਟਾਂ 'ਤੇ 290 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਿਸ ਦੇ ਜਵਾਬ 'ਚ ਪਾਕਿਸਤਾਨ ਟੀਮ 131 ਦੌੜਾਂ ਹੀ ਬਣਾ ਸਕੀ।
ਪਾਕਿਸਤਾਨ ਟੀਮ ਨੇ ਸੰਘਰਸ਼ ਕਰਦੇ ਹੋਏ 50 ਓਵਰ ਖੇਡੇ ਹਾਲਾਕਿ ਆਸਟਰੇਲੀਆਈ ਗੇਂਦਬਾਜ਼ਾਂ ਦੇ ਸਾਰੇ ਵਿਕਟ ਸਫਲਤਾ ਵੀ ਹਾਸਲ ਕੀਤੀ। ਵੱਡੇ ਟੀਚੇ ਦੇ ਅੱਗੇ ਪਾਕਿਸਤਾਨ ਟੀਮ ਨੇ ਮੈਚ ਦੇ ਸ਼ੁਰੂ ਤੋਂ ਹੀ ਖਰਾਬ ਪ੍ਰਦਰਸ਼ਨ ਕਰਦੇ ਹੋਈ ਨਜ਼ਰ ਆਈ ਅਤੇ ਉਨ੍ਹਾਂ ਦੇ ਬੱਲਬਾਜ਼ ਜਲਦੀ ਹੀ ਆਊਟ ਹੁੰਦੇ ਹੋਏ ਨਜ਼ਰ ਆ ਰਹੇ ਸਨ। ਕਪਤਾਨ ਸਨਾ ਮੀਰ (45) ਨੇ ਇਕੱਲੇ ਸੰਘਰਸ਼ ਕੀਤਾ। ਇਰਮ ਜਾਵੇਦ (21) ਪਾਕਿਸਤਾਨ ਵਲੋਂ ਦੂਜੀ ਸਭ ਤੋਂ ਵੱਡੀ ਪਾਰੀ ਖੇਡਣ ਵਾਲੀ ਖਿਡਾਰੀ ਰਹੀ। ਪਾਕਿਸਤਾਨ ਟੀਮ ਦੇ ਸੱਤ ਬੱਲੇਬਾਜ਼ ਦਹਾਈ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਊਟ ਹੋ ਗਏ। ਆਸਟਰੇਲੀਆ ਦੇ ਲਈ ਕ੍ਰਿਸਟੇਨ ਬੀਮਸ ਅਤੇ ਐਕਸ਼ਲੇ ਗਾਰਡਨਰ ਨੇ 3-3 ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਡੇਬਿਊ ਮੈਚ ਖੇਡ ਰਹੀ ਸਾਰਾ ਐਲੀ ਨੂੰ ਦੋ ਵਿਕਟਾਂ ਹਾਸਲ ਹੋਇਆ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਆਈ ਆਸਟਰੇਲੀਆ ਟੀਮ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਸੀ ਅਤੇ ਉਨ੍ਹਾਂ ਦੇ ਦੋਵੇਂ ਸਲਾਮੀ ਬੱਲੇਬਾਜ਼ ਨਿਕੋਲ ਬੋਲਟਨ ਤਿੰਨ ਦੌੜਾਂ ਬਣਾ ਕੇ ਜਦੋਂ ਕਿ ਬੇਥ ਮੂਨੀ ਖਾਤਾ ਖੋਲੇ ਤੋਂ ਬਿਨ੍ਹਾਂ ਹੀ ਆਊਟ ਹੋ ਗਈ।
ਹਾਲਾਕਿ ਇੱਥੋ ਆਸਟਰੇਲੀਆਈ ਬੱਲੇਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕੀਤਾ। ਐਲਿਸ ਪੇਰੀ (66), ਕਪਤਾ ਨ ਰਾਸ਼ੇਲ ਹੇਂਸ ( 28), ਐਲਿਸ ਵਿਲਾਨੀ (59), ਐਲੇਕਸ ਬਲੈਕਵੇਲ (23) ਅਤੇ ਐਲਿਜਾ ਹੈਲੀ (ਨਾਬਾਦ 63 ਦੀ ਤੇਜ਼ ਪਾਰੀਆਂ ਖੇਡਦੇ ਹੋਏ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾ ਦਿੱਤਾ। 40 ਗੇਂਦਾਂ 'ਚ 5 ਚੌਕੇ ਅਤੇ 4 ਛੱਕੇ ਲਗਾਕੇ ਬਿਹਤਰੀਨ ਪਾਰੀ ਖੇਡਣ ਵਾਲੀ ਵਿਲਾਨੀ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ।