ਮਹਿਲਾ ਟੀ20 : ਵਿੰਡੀਜ਼ ਨੇ ਇੰਗਲੈਂਡ ਨੂੰ ਹਰਾਇਆ, ਸੈਮੀਫਾਈਨਲ ''ਚ ਆਸਟਰੇਲੀਆ ਨਾਲ ਮੁਕਾਬਲਾ

11/19/2018 10:44:02 PM

ਗਯਾਨਾ- ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਵਿਚ ਗਰੁੱਪ ਗੇੜ ਦੇ ਆਖਰੀ ਦਿਨ ਵਿੰਡੀਜ਼ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਆਸਟਰੇਲੀਆ ਨਾਲ ਮੁਕਾਬਲਾ ਤੈਅ ਕਰ ਲਿਆ ਹੈ।
ਡੈਰੇਨ ਸੈਮੀ ਕੌਮਾਂਤਰੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ 6000 ਤੋਂ ਵੱਧ ਦਰਸ਼ਕਾਂ ਸਾਹਮਣੇ ਵਿੰਡੀਜ਼ ਮਹਿਲਾਵਾਂ ਨੇ ਤਿੰਨ ਗੇਂਦਾਂ ਬਾਕੀ ਰਹਿੰਦਿਆਂ ਇੰਗਲੈਂਡ ਨੂੰ ਹਰਾ ਦਿੱਤਾ। ਇੰਗਲੈਂਡ ਨੇ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ 'ਤੇ 115 ਦੌੜਾਂ ਬਣਾਈਆਂ ਸਨ ਤੇ ਟੀਚੇ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਟੀਮ ਨੇ 19.3 ਓਵਰਾਂ ਵਿਚ 6 ਵਿਕਟਾਂ ਗੁਆ ਕੇ 117 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ।
ਵਿੰਡੀਜ਼ ਟੀਮ ਇਸ ਦੇ ਨਾਲ ਆਪਣੇ ਗਰੁੱਪ-ਏ ਵਿਚ ਚੋਟੀ 'ਤੇ ਰਹੀ ਤੇ ਸੈਮੀਫਾਈਨਲ ਵਿਚ ਉਸ ਦਾ ਮੁਕਾਬਲਾ ਹੁਣ ਆਸਟਰੇਲੀਆ ਨਾਲ ਹੋਵੇਗਾ  ਜਦਕਿ 22 ਨਵੰਬਰ ਨੂੰ ਸੈਮੀਫਾਈਨਲ ਵਿਚ ਇੰਗਲੈਂਡ ਟੀਮ ਹੁਣ ਭਾਰਤ ਨਾਲ ਮੁਕਾਬਲਾ ਕਰੇਗੀ।