ਸੋਨਾ ਤੇ ਓਲੰਪਿਕ ਟਿਕਟ ਲਈ ਉਤਰੇਗੀ ਮਹਿਲਾ ਹਾਕੀ ਟੀਮ

07/07/2018 2:09:39 AM

ਨਵੀਂ ਦਿੱਲੀ- ਸਟਾਰ ਸਟ੍ਰਾਈਕਰ ਰਾਣੀ ਨੂੰ ਇੰਡੋਨੇਸ਼ੀਆ ਵਿਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਤਜਰਬੇਕਾਰ ਗੋਲਕੀਪਰ ਸਵਿਤਾ ਨੂੰ ਉਪ ਕਪਤਾਨੀ ਦੀ ਜ਼ਿੰਮਾ ਦਿੱਤਾ ਗਿਆ ਹੈ।
ਇੰਡੋਨੇਸ਼ੀਆ ਦੇ ਜਕਾਰਤਾ ਤੇ ਪਾਲੇਮਬਾਂਗ ਵਿਚ 18 ਅਗਸਤ ਤੋਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ ਹੋਣੀ ਹੈ, ਜਿਸ ਦੇ ਲਈ ਹਾਕੀ ਇੰਡੀਆ ਨੇ ਸ਼ੱਕਰਵਾਰ ਨੂੰ ਆਪਣੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਦੀਆਂ ਨਜ਼ਰਾਂ ਏਸ਼ੀਆਡ ਵਿਚ ਸੋਨ ਤਮਗਾ ਜਿੱਤਣ 'ਤੇ ਰਹਿਣਗੀਆਂ, ਜਿਸਦੀ ਬਦੌਲਤ ਉਸ ਨੂੰ 2020 ਦੀਆਂ ਟੋਕੀਓ ਓਲੰਪਿਕ ਦਾ ਕੁਆਲੀਫਿਕੇਸ਼ਨ ਮਿਲ ਜਾਵੇਗਾ।
ਟੀਮ ਇਸ ਤਰ੍ਹਾਂ ਹੈ :
ਗੋਲਕੀਪਰ-ਸਵਿਤਾ (ਉਪ ਕਪਤਾਨ), ਰਜਨੀ ਇਤਿਮਾਰਪੂ।
ਡਿਫੈਂਡਰ-ਦੀਪ ਗ੍ਰੇਸ ਏਕਾ, ਸੁਨੀਤਾ ਲਾਕੜਾ, ਦੀਪਿਕਾ, ਗੁਰਜੀਤ ਕੌਰ, ਰੀਨਾ ਖੋਖਰ।
ਮਿਡਫੀਲਡਰ-ਨਮਿਤਾ ਟੋਪੋ, ਲਿਲਿਮਾ ਮਿੰਜ, ਮੋਨਿਕਾ, ਉਦਿਤਾ, ਨਿਕੀ ਪ੍ਰਧਾਨ, ਨੇਹਾ ਗੋਇਲ।
ਫਾਰਵਰਡ- ਰਾਣੀ (ਕਪਤਾਨ), ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ, ਨਵਜੋਤ ਕੌਰ।