ਮਹਿਲਾ ਹਾਕੀ ਟੀਮ ਦੀਆਂ ਨਜ਼ਰਾਂ ਸੈਮੀਫਾਈਨਲ ''ਤੇ

06/17/2019 11:32:17 PM

ਹੀਰੋਸ਼ੀਮਾ— ਭਾਰਤੀ ਪੁਰਸ਼ ਹਾਕੀ ਟੀਮ ਦੇ ਓਲੰਪਿਕ ਕੁਆਲੀਫਾਇਰ ਦੀ ਟਿਕਟ ਹਾਸਲ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਨਜ਼ਰਾਂ ਇਥੇ ਚੱਲ ਰਹੇ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਤੇ ਟਿਕ ਗਈਆਂ ਹਨ। ਲਗਾਤਾਰ ਦੋ ਮੈਚ ਜਿੱਤ ਚੁੱਕੀ ਭਾਰਤੀ ਟੀਮ ਦਾ ਪੂਲ-ਏ 'ਚ ਆਖਰੀ ਮੁਕਾਬਲਾ ਮੰਗਲਵਾਰ ਨੂੰ ਫਿਜੀ ਵਰਗੀ ਕਮਜ਼ੋਰ ਟੀਮ ਨਾਲ ਹੋਵੇਗਾ। ਵਿਸ਼ਵ ਰੈਂਕਿੰਗ 'ਚ ਨੌਵੇਂ ਨੰਬਰ 'ਤੇ ਮੌਜੂਦ ਭਾਰਤੀ ਟੀਮ ਨੂੰ 44ਵੀਂ ਰੈਂਕਿੰਗ ਦੀ ਫਿਜੀ ਨੂੰ ਹਰਾਉਣ 'ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਭਾਰਤ ਨੇ ਆਪਣੇ ਪਹਿਲੇ ਦੋ ਮੈਚਾਂ 'ਚ ਉਰੂਗਵੇ ਨੂੰ 4-1 ਨਾਲ ਅਤੇ ਪੋਲੈਂਡ ਨੂੰ 5-0 ਨਾਲ ਹਰਾਇਆ ਸੀ। ਮੁੱਖ ਕੋਚ ਸ਼ੂਅਰਡ ਮਰੀਨੇ ਨੂੰ ਵਿਸ਼ਵਾਸ ਹੈ ਕਿ ਟੀਮ ਫਿਜੀ ਖਿਲਾਫ ਜਿੱਤ ਹਾਸਲ ਕਰੇਗੀ ਪਰ ਉਸ ਨੂੰ ਹੁਣ ਵੀ ਲੱਗਦਾ ਹੈ ਕਿ ਸੁਧਾਰ ਦੀ ਗੁੰਜਾਇਸ਼ ਮੌਜੂਦ ਹੈ ਕਿਉਂਕਿ ਟੀਮ ਨੇ ਬਾਅਦ 'ਚ ਵੱਡੀਆਂ ਟੀਮਾਂ ਨਾਲ ਮੁਕਾਬਲਾ ਕਰਨਾ ਹੈ। ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣ ਵਾਲੀਆਂ ਦੋ ਟੀਮਾਂ ਨੂੰ ਸਾਲ ਦੇ ਅਖੀਰ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ 'ਚ ਖੇਡਣ ਦਾ ਮੌਕਾ ਮਿਲੇਗਾ।


Gurdeep Singh

Content Editor

Related News