ਆਇਰਲੈਂਡ ਤੋਂ ਹਾਰ ਕੇ ਮਹਿਲਾ ਹਾਕੀ ਟੀਮ 8ਵੇਂ ਸਥਾਨ ''ਤੇ

07/23/2017 1:15:22 AM

ਜੋਹਾਨਸਬਰਗ— ਭਾਰਤੀ ਮਹਿਲਾ ਹਾਕੀ ਟੀਮ ਦਾ ਵਿਸ਼ਵ ਲੀਗ ਸੈਮੀਫਾਈਨਲ 'ਚ ਖਰਾਬ ਪ੍ਰਦਰਸ਼ਨ 7ਵੇਂ, 8ਵੇਂ ਸਥਾਨ ਦੇ ਮੈਚ 'ਚ ਵੀ ਬਰਕਰਾਰ ਰਿਹਾ ਅਤੇ ਭਾਰਤੀ ਟੀਮ 1-0 ਦਾ ਵਾਧਾ ਬਣਾਉਣ ਦੇ ਬਾਵਜੂਦ ਆਇਰਲੈਂਡ ਤੋਂ 1-2 ਨਾਲ ਹਾਰ ਗਈ। ਭਾਰਤ ਨੂੰ ਟੂਰਨਾਮੈਂਟ 'ਚ 8ਵਾਂ ਸਥਾਨ ਮਿਲਿਆ। ਭਾਰਤ ਨੇ 15ਵੇਂ ਮਿੰਟ 'ਚ ਗੁਰਜੀਤ ਕੌਰ ਦੇ ਗੋਲ ਨਾਲ 1-0 ਦੀ ਬੜ੍ਹਤ ਬਣਾਈ। ਆਇਰਲੈਂਡ ਨੇ ਵੀ ਵਾਪਸੀ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ 47ਵੇਂ ਮਿੰਟ 'ਚ ਕੈਥਰੀਨ ਮਿਊਲਨ ਨੇ ਬਰਾਬਰੀ ਦਾ ਗੋਲ ਦਾਗ ਦਿੱਤਾ। ਲੀਜੀ ਕਾਲਵਿਨ ਨੇ 48ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਆਇਰਲੈਂਡ ਨੂੰ 2-1 ਨਾਲ ਅੱਗੇ ਕਰ ਦਿੱਤਾ। ਆਇਰਲੈਂਡ ਨੇ ਆਪਣੀ ਇਸ ਬੜ੍ਹਤ ਨੂੰ ਆਖਿਰ ਤੱਕ ਕਾਇਮ ਰੱਖ ਕੇ 7ਵਾਂ ਸਥਾਨ ਹਾਸਲ ਕਰ ਲਿਆ।