ਮਹਿਲਾ ਸ਼ਤਰੰਜ : ਹੰਪੀ ਅਮਰੀਕਾ ਦੀ ਕ੍ਰਸੀਆ ਨਾਲ ਖੇਡੇਗੀ ਮੁਕਾਬਲਾ

02/08/2020 1:23:33 AM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)- ਕ੍ਰੇਨਸ ਕੱਪ ਇੰਟਰਨੈਸ਼ਨਲ ਮਹਿਲਾ ਸ਼ਤਰੰਜ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿਚ ਭਾਰਤ ਦੀ ਵਿਸ਼ਵ ਨੰਬਰ-3 ਤੇ ਮੌਜੂਦਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਦੇ ਸਾਹਮਣੇ ਅਮਰੀਕਾ ਦੀ ਨੌਜਵਾਨ ਖਿਡਾਰਨ ਕ੍ਰਸੀਆ ਯਿਪ ਹੋਵੇਗੀ ਤੇ ਭਾਰਤ ਦੀ ਵਿਸ਼ਵ ਨੰਬਰ-9 ਹਰਿਕਾ ਦ੍ਰੋਣਾਵਲੀ ਦੇ ਸਾਹਮਣੇ ਰੂਸ ਦੀ ਮੌਜੂਦਾ ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨ ਲਾਗਨੋਂ ਕਾਟਰੇਯਨਾ। 9 ਰਾਊਂਡਾਂ ਦੀ ਇਸ ਪ੍ਰਤੀਯੋਗਿਤਾ ਵਿਚ ਰਾਊਂਡ ਰੌਬਿਨ ਆਧਾਰ 'ਤੇ  ਸਾਰੀਆਂ ਖਿਡਾਰਨਾਂ ਆਪਸ ਵਿਚ 1-1 ਮੁਕਾਬਲਾ ਖੇਡਣਗੀਆਂ।
2020'ਚ ਚੋਣਵੇਂ ਟੂਰਨਾਮੈਂਟਾਂ ਖੇਡਣਾ ਚਾਹੁੰਦੈ ਆਨੰਦ
5 ਵਾਰ ਦੇ ਵਿਸ਼ਵ ਚੈਂਪੀਅਨ  ਵਿਸ਼ਵਨਾਥਨ ਆਨੰਦ ਭਾਵੇਂ ਹੀ ਸ਼ਤਰੰਜ ਦੇ ਮੋਹਰਿਆਂ ਨਾਲ ਆਪਣਾ ਜਾਦੂ ਨਹੀਂ ਬਿਖੇਰ ਪਾ ਰਿਹਾ ਹੋਵੇ ਪਰ ਸੰਨਿਆਸ ਲੈਣ ਦਾ ਉਸਦਾ ਅਜੇ ਕੋਈ ਇਰਾਦਾ ਨਹੀਂ ਹੈ ਤੇ ਉਹ 2020 ਸੈਸ਼ਨ ਵਿਚ ਕੁਝ ਚੋਣਵੇਂ ਟੂਰਨਾਮੈਂਟਾਂ ਵਿਚ ਹਿੱਸਾ ਲੈਣਾ ਚਾਹੁੰਦਾ ਹੈ। ਉਹ ਇਸ ਸਾਲ ਚਾਰ-ਪੰਜ ਵੱਡੇ ਟੂਰਨਾਮੈਂਟਾਂ ਵਿਚ ਨਹੀਂ ਖੇਡੇਗਾ, ਜਿਨ੍ਹਾਂ ਵਿਚ ਸ਼ਤਰੰਜ ਟੂਰ ਵੀ ਸ਼ਾਮਲ ਹੈ।

Gurdeep Singh

This news is Content Editor Gurdeep Singh