ਮਹਿਲਾ ਕੈਡਿਟਾਂ ਦਾ ਸ਼ਾਨਦਾਰ ਪ੍ਰਦਰਸ਼ਨ, ਪੁਰਸ਼ਾਂ ਨੇ ਕੀਤਾ ਨਿਰਾਸ਼

09/11/2017 11:45:55 PM

ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨਾਂ ਨੇ ਸ਼ਾਨਦਾਰ ਖੇਡ ਦੇ ਦਮ 'ਤੇ ਐਥਿਨਜ਼ 'ਚ ਸੋਮਵਾਰ ਨੂੰ ਖਤਮ ਹੋਈ ਵਿਸ਼ਵ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ 'ਚ 2 ਸੋਨ ਸਮੇਤ 8 ਤਮਗੇ ਜਿੱਤੇ। ਭਾਰਤੀ ਮਹਿਲਾਵਾਂ ਨੇ ਇਸ ਚੈਂਪੀਅਨਸ਼ਿਪ 'ਚ ਵਧੀਆ ਪ੍ਰਦਰਸ਼ਨ ਕੀਤਾ ਅਤੇ 2 ਸੋਨ ਤੇ 4 ਕਾਂਸੀ ਤਮਗੇ ਜਿੱਤੇ ਜਦਕਿ ਪੁਰਸ਼ ਫ੍ਰੀਸਟਾਈਲ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਭਾਰਤ ਨੇ ਦੋਵਾਂ 'ਚ ਚਾਂਦੀ ਤਮਗੇ ਗ੍ਰੀਕੋ ਰੋਮਨ ਵਰਗ 'ਚ ਜਿੱਤੇ।
ਮਹਿਲਾਵਾਂ 'ਚ ਸੋਨਮ ਮਲਿਕ (56 ਕਿ.ਗ੍ਰਾ) ਅਤੇ ਅੰਸ਼ੂ (60) ਨੇ ਸੋਨ ਤਮਗੇ ਜਿੱਤੇ ਜਦਕਿ ਸਿਮਰਨ (40), ਨੀਲਮ (43), ਮਨੀਸ਼ (52), ਨੇ ਕਾਂਸੀ ਦੇ ਤਮਗੇ ਹਾਸਲ ਕੀਤੇ। ਮਮਤਾ ਮਾਰੂਤੀ (38) ਅਤੇ ਕਰੂਣਾ (70) ਵੀ ਕਾਂਸੀ ਤਮਗੇ ਦੇ ਪਲੇਆਫ 'ਚ ਪਹੁੰਚੀ ਸੀ ਪਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਗ੍ਰੀਕੋ ਰੋਮਨ 'ਚ ਭਾਰਤੀ ਪੁਰਸ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਸੋਨੂੰ (58) ਅਤੇ ਆਸ਼ੂ (69) ਦੋਵੇਂ ਹੀ ਫਾਈਨਲ 'ਤ ਪਹੁੰਚੇ ਪਰ ਖਿਤਾਬੀ ਮੁਕਾਬਲੇ 'ਚ ਹਾਰਨ ਦੇ ਕਾਰਨ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਉਸ ਤੋਂ ਇਲਾਵਾ ਅਰਸ਼ਦ (42) ਵੀ ਕਾਂਸੀ ਤਮਗੇ ਦੇ ਪਲੇਆਫ 'ਚ ਸਫਲ ਰਹੇ ਸਨ। ਫ੍ਰੀਸਟਾਈਲ 'ਚ ਹਾਲਾਂਕਿ ਪੁਰਸ਼ਾਂ ਨੂੰ ਨਿਰਾਸ਼ਾ ਹੱਥ ਲੱਗੀ। ਭਾਰਤ ਦੇ 3 ਪਹਿਲਵਾਨ ਹਿਮਾਂਸ਼ੂ ਕੁਮਾਰ (54), ਰਾਹੁਲ (58) ਅਤੇ ਸੰਦੀਪ ਸਿੰਘ ਮਾਨ (85) ਕਾਂਸੀ ਤਮਗੇ ਦੇ ਪਲੇਆਫ ਮੁਕਾਬਲੇ ਤਕ ਪਹੁੰਚੇ ਪਰ ਤਿੰਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।