ਸਾਊਦੀ ਅਰਬ ''ਚ ਪਹਿਲੀ ਵਾਰ ਮਹਿਲਾ ਬਣੀ ਖੇਡ ਸੰਘ ਦੀ ਪ੍ਰਧਾਨ

10/14/2017 8:31:59 PM

ਰਿਆਦ(ਬਿਊਰੋ)—ਸਾਊਦੀ ਅਰਬ 'ਚ ਰਾਜਕੁਮਾਰੀ ਰੀਨਾ ਬਿੰਤ ਬੰਦਰ ਬਿਨ ਸੁਲਤਾਨ ਨੂੰ ਬਹੁ-ਖੇਡ ਸੰਘ ਦਾ ਪ੍ਰਧਾਨ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ 'ਚ ਕੋਈ ਮਹਿਲਾ ਖੇਡ ਸੰਘ ਦੀ ਪ੍ਰਧਾਨ ਬਣੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰਾਜਕੁਮਾਰੀ ਰੀਮਾ ਪੁਰਸ਼ ਅਤੇ ਮਹਿਲਾ ਖੇਡਾਂ ਨਾਲ ਜੁੜੇ ਸੰਘ ਦੀ ਪ੍ਰਧਾਨਗੀ ਕਰਨ ਵਾਲੀ ਪਹਿਲੀ ਮਹਿਲਾ ਹੈ। 
ਇਸ ਤੋਂ ਪਹਿਲਾਂ ਅਗਸਤ 2016 'ਚ ਵੀ ਉਨ੍ਹਾਂ ਨੂੰ ਮੰਤਰੀਮੰਡਲ 'ਚ ਖੇਡ ਮੰਤਰਾਲੇ ਦੇ ਬਰਾਬਰ ਜਗ੍ਹਾ ਦਿੱਤੀ ਗਈ ਸੀ। ਰਾਜਕੁਮਾਰੀ ਰੀਮਾ ਅਮਰੀਕਾ 'ਚ ਸਾਊਦੀ ਅਰਬ ਦੇ ਸਾਬਕਾ ਰਾਜਦੂਤ ਬੰਦਰ ਬਿਨ ਸੁਲਤਾਨ ਦੀ ਬੇਟੀ ਹੈ। ਸਾਊਦੀ ਅਰਬ 'ਚ ਮਹਿਲਾਵਾਂ ਨੂੰ ਜਨਤਕ ਜਗ੍ਹਾਵਾਂ 'ਤੇ ਖੇਡਣ ਦੀ ਪਾਬੰਦੀ ਹੈ। ਮਹਿਲਾਵਾਂ ਲਈ ਬਣੇ ਨਿੱਜੀ ਖੇਡ ਕੰਪਲੈਕਸ ਨੂੰ ਵੀ ਧਾਰਮਿਕ ਰੂੜੀਵਾਦੀਆਂ ਦਾ ਵਿਰੋਧ ਝੱਲਣਾ ਪੈਂਦਾ ਹੈ।