ਰਾਸ਼ਟਰਮੰਡਲ ਖੇਡਾਂ ''ਚ ਸੋਨ ਤਗਮਾ ਜਿੱਤਣਾ ਨੰਬਰ ਇਕ ਬਣਨ ਤੋਂ ਜ਼ਿਆਦਾ ਜ਼ਰੂਰੀ

03/10/2018 12:32:01 PM

ਮੁੰਬਈ, (ਬਿਊਰੋ)— ਭਾਰਤ ਦੇ ਚੋਟੀ ਦੇ ਪੁਰਸ਼ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਗਾਮੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ ਲਈ ਖੁਦ ਨੂੰ ਫਿੱਟ ਰਖਣਾ ਉਨ੍ਹਾਂ ਦੀ ਤਰਜੀਹ ਹੈ। ਸ਼੍ਰੀਕਾਂਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਨੂੰ ਤਰਜੀਹ ਦਿੰਦੇ ਹੋਏ ਉਨ੍ਹਾਂ ਨੇ ਹਾਲ 'ਚ ਕਈ ਅਹਿਮ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਜਿਸ ਨਾਲ ਉਹ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਸਕਦੇ ਸਨ। 

ਵਿਸ਼ਵ ਰੈਂਕਿੰਗ 'ਚ ਤੀਜੇ ਸਥਾਨ 'ਤੇ ਕਾਬਜ ਇਸ ਖਿਡਾਰੀ ਨੇ ਕਿਹਾ, ''ਮੇਰੇ ਲਈ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਤਗਮੇ ਜਿੱਤਣਾ ਜ਼ਿਆਦਾ ਜ਼ਰੂਰੀ ਹੈ। ਜੇਕਰ ਮੇਰਾ ਟੀਚਾ ਨੰਬਰ ਇਕ ਬਣਨ ਦਾ ਹੁੰਦਾ ਤਾਂ ਮੈਂ ਪਿਛਲੇ ਸਾਲ ਫਰਾਂਸ ਓਪਨ ਦੇ ਬਾਅਦ ਚੀਨ ਅਤੇ ਹਾਂਗਕਾਂਗ ਓਪਨ 'ਚ ਖੇਡਦਾ।'' ਉਨ੍ਹਾਂ ਕਿਹਾ, ''ਮੈਂ ਜਿਸ ਤਰ੍ਹਾਂ ਦੀ ਫਾਰਮ 'ਚ ਸੀ ਮੈਂ ਦੋਹਾਂ ਟੂਰਨਾਮੈਂਟਾਂ ਦੇ ਕੁਆਰਟਰਫਾਈਨਲ ਤੱਕ ਪਹੁੰਚ ਜਾਂਦਾ ਅਤੇ ਵਿਸ਼ਵ ਰੈਂਕਿੰਗ 'ਤੇ ਚੋਟੀ 'ਤੇ ਆ ਜਾਂਦਾ। ਪਰ ਮੈਂ ਟੂਰਨਾਮੈਂਟ 'ਚ ਜਿੱਤ ਦੇ ਨਾਲ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਆ ਜਾਣਾ ਚਾਹੁੰਦਾ ਹਾਂ ਇਸ ਲਈ ਸੱਟ ਤੋਂ ਉਭਰਨ ਦੇ ਲਈ ਮੈਂ ਆਪਣੇ ਸਰੀਰ ਨੂੰ ਵਾਧੂ ਸਮਾਂ ਦਿੱਤਾ।''