ਹੋਪ ਦੀਆਂ ਤੁਫਾਨੀ 55 ਦੌੜਾਂ ਦੀ ਬਦੌਲਤ ਵਿੰਡੀਜ਼ ਨੇ ਪਹਿਲੇ ਟੀ-20 ਬੰਗਲਾਦੇਸ਼ ਨੂੰ ਹਰਾਇਆ

12/17/2018 6:15:55 PM

ਸਿਰਹਟ : ਸ਼ੋਲਡਨ ਕੋਟ੍ਰੇਲ (28 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਾਈ ਹੋਪ ਦੇ ਤੁਫਾਨੀ 55 ਦੌੜਾਂ ਨਾਲ ਵਿੰਡੀਜ਼ ਨੇ ਬੰਗਲਾਦੇਸ਼ ਨੂੰ ਪਹਿਲੇ ਟੀ-20 ਮੁਕਾਬਲੇ ਵਿਚ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ ਕਪਤਾਨ ਸ਼ਾਕਿਬ ਅਲ ਹਸਨ ਦੀ 43 ਗੇਂਦਾਂ ਵਿਚ 8 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਪਾਰੀ ਨਾਲ 19 ਓਵਰ ਵਿਚ 129 ਦੌੜਾਂ ਬਣਾਈਆਂ। ਕੋਟ੍ਰੇਲ ਨੇ 4 ਓਵਰ ਵਿਚ 28 ਦੌੜਾਂ ਖਰਚ ਕੇ 4 ਵਿਕਟਾਂ ਹਾਸਲ ਕੀਤੀਆਂ ਅਤੇ ਕੀਮੋ ਪਾਲ ਨੇ 23 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। ਟੈਸਟ ਅਤੇ ਵਨਡੇ ਸੀਰੀਜ਼ ਵਿਚ ਹਾਰ ਝਲਣ ਵਾਲੀ ਵਿੰਡੀਜ਼ ਨੂੰ ਇਹ ਛੋਟਾ ਟੀਚਾ ਹਾਸਲ ਕਰਨ ਵਿਚ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਅਤੇ ਉਸ ਨੇ 10.5 ਓਵਰ ਵਿਚ ਹੀ 2 ਵਿਕਟਾਂ ਗੁਆ ਕੇ 130 ਦੌੜਾਂ ਠੋਕ ਕੇ ਮੈਚ ਆਪਣੇ ਨਾਂ ਕਰ ਲਿਆ ਹੈ। ਸ਼ਾਈ ਹੋਪ ਨੇ 23 ਗੇਂਦਾਂ 'ਤੇ 55 ਦੌੜਾਂ ਦੀ ਤੁਫਾਨੀ ਪਾਰੀ ਵਿਚ 3 ਚੌਕੇ ਅਤੇ 6 ਛੱਕੇ ਲਗਾਏ। ਨਿਕੋਲਸ ਪੂਰਨ ਨੇ ਅਜੇਤੂ 23 ਅਤੇ ਕੀਮੋ ਪਾਲ ਨੇ ਅਜੇਤੂ 28 ਦੌੜਾਂ ਬਣਾਈਆਂ। ਵਿੰਡੀਜ਼ ਦੇ ਬੱਲੇਬਾਜ਼ਾਂ ਨੇ 10.5 ਓਵਰ ਵਿਚ ਹੀ 8 ਚੌਕੇ ਅਤੇ 10 ਛੱਕੇ ਲਗਾ ਕੇ ਬੰਗਲਾਦੇਸ਼ ਦੀ ਗੇਂਦਬਾਜ਼ੀ ਦਾ ਵਿਨਾਸ਼ ਕਰ ਦਿੱਤਾ। ਕੋਟ੍ਰੇਲ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦੀ ਮੈਚ' ਖਿਤਾਬ ਨਾਲ ਨਵਾਜਿਆ ਗਿਆ।

Ranjit

This news is Content Editor Ranjit