ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੇ ਵਿੰਬਲਡਨ ਖਿਤਾਬ ਜਿੱਤ ਸਕਾਂਗਾ : ਫੇਡਰਰ

07/17/2017 3:19:54 PM

ਲੰਡਨ— ਰੋਜ਼ਰ ਫੇਡਰਰ ਨੇ ਵਿੰਬਲਡਨ ਖਿਤਾਬ ਜਿੱਤਣ ਤੋਂ ਬਾਅਦ ਕਿਹਾ ਕਿ ਉਸ ਨੇ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ 8 ਵਾਰ ਵਿੰਬਲਡਨ ਖਿਤਾਬ ਜਿੱਤ ਸਕੇਗਾ। ਜੇਕਰ ਉਸ ਨੂੰ ਕੋਈ ਇਸ ਬਾਰੇ 'ਚ ਕਹਿੰਦਾ ਹੁੰਦਾ ਸੀ ਕਿ 2017 'ਚ ਉਹ 2 ਗ੍ਰੈਂਡਸਲੈਮ ਜਿੱਤੇਗਾ ਤਾਂ ਉਸ ਨੂੰ ਇਸ ਗੱਲ 'ਤੇ ਹਾਸਾ ਆ ਜਾਂਦਾ ਸੀ। 3 ਹਫਤਿਆਂ ਤੋਂ ਬਾਅਦ 36 ਸਾਲਾ ਦੇ ਹੋਣ ਜਾ ਰਹੇ ਫੇਡਰਰ ਨੇ ਪੀਟ ਸੰਪ੍ਰਾਸ ਦਾ ਰਿਕਾਰਡ ਤੋੜ ਕੇ 8ਵਾਂ ਵਿੰਬਲਡਨ ਖਿਤਾਬ ਜਿੱਤਿਆ ਹੈ। ਉਸ ਨੇ ਫਾਈਨਲ 'ਚ ਮਾਰਿਨ ਸਿਲਿਚ ਨੂੰ 6-3, 6-1, 6-4 ਨਾਲ ਹਰਾ ਦਿੱਤਾ।


16 ਸਾਲ ਪਹਿਲਾ ਫੇਡਰਰ ਨੇ ਸੰਪ੍ਰਾਸ ਨੂੰ ਹਰਾ ਕੇ ਵਿੰਬਲਡਨ ਖਿਤਾਬ ਜਿੱਤਿਆ ਸੀ। ਹੁਣ 19 ਗ੍ਰੈਂਡਸਲੈਮ ਖਿਤਾਬ ਫੇਡਰਰ ਦੇ ਨਾਂ ਹਨ, ਜਦਕਿ ਰਫੇਲ ਨਡਾਲ ਉਸ ਤੋਂ ਚਾਰ ਖਿਤਾਬ ਪਿੱਛੇ ਹੈ। ਫੇਡਰਰ ਨੇ ਕਿਹਾ ਕਿ ਪੀਟ ਨੂੰ ਹਰਾਉਣ ਤੋਂ ਬਾਅਦ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨਾ ਕਾਮਯਾਬ ਹੋ ਜਾਵਾਂਗਾ। ਮੈਨੂੰ ਲੱਗਾ ਸੀ ਕਿ ਕਦੋਂ ਵਿੰਬਲਡਨ ਫਾਈਨਲ ਤੱਕ ਪਹੁੰਚਗਾ ਅਤੇ ਮੈਨੂੰ ਜਿੱਤਣ ਦਾ ਕੋਈ ਮੌਕਾ ਮਿਲੇਗਾ। ਮੈਂ ਕਦੇ ਇਹ ਸੋਚਿਆ ਨਹੀਂ ਸੀ ਕਿ 8 ਖਿਤਾਬ ਆਪਣੇ ਨਾਂ ਕਰਾਂਗਾ।


ਇਸ ਦੇ ਲਈ ਜਾਂ ਤਾਂ ਤੁਸੀਂ ਬਹੁਤ ਪ੍ਰਤਿਭਾਸ਼ਾਲੀ ਹੋ ਜਾਂ ਮਾਤਾ-ਪਿਤਾ ਅਤੇ ਕੋਚ 3 ਸਾਲ ਦੀ ਉਮਰ ਤੋਂ ਤੁਹਾਡੇ ਕੋਰਟ ਤਿਆਰ ਕਰਨ 'ਚ ਲੱਗ ਜਾਣ। ਮੈਂ ਉਨ੍ਹਾਂ ਬੱਚਿਆਂ 'ਚੋਂ ਨਹੀਂ ਸੀ। ਉਸ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਇਕ ਵਾਰ ਫਿਰ ਖਿਤਾਬ ਜਿੱਤਾਂਗਾ ਪਰ ਇਸ ਪੱਧਰ 'ਤੇ ਕਦੇ ਨਹੀਂ ਸੋਚਿਆ ਸੀ। ਜੇਕਰ ਮੈਨੂੰ ਕੋਈ ਕਹਿੰਦਾ ਕਿ ਮੈਂ ਇਸ ਸਾਲ 2 ਗ੍ਰੈਂਡਸਲੈਮ ਜਿੱਤਾਂਗਾ ਤਾਂ ਮੈਂ ਹੱਸ ਪੈਂਦਾ ਸੀ।