ਵਿੰਬਲਡਨ ਸਪੈਸ਼ਲ : ਭਾਰਤੀ ਸ਼ੈੱਫ ਨੇ ਲਾਇਆ ਸਟ੍ਰਾਬੇਰੀ ਨੂੰ ਦੇਸੀ ਤੜਕਾ, ਤਰੀ ਦੇ ਨਾਲ ਪ੍ਰੋਸਣਗੇ

06/22/2022 3:49:57 PM

ਸਪੋਰਟਸ ਡੈਸਕ- ਨਾਮੀ 4 ਗ੍ਰੈਂਡ ਸਲੈਮ 'ਚੋਂ ਇਕ ਵਿੰਬਲਡਨ 'ਚ ਇਸ ਵਾਰ ਭਾਰਤੀ ਸ਼ੈੱਫ ਤੜਕਾ ਲਗਾਉਣ ਦੀ ਤਿਆਰੀ 'ਚ ਹਨ। ਵਿੰਬਲਡਨ ਦੇ ਮੈਨਿਊ 'ਚ ਕ੍ਰੀਮ ਦੇ ਨਾਲ ਸਟ੍ਰਾਬੇਰੀ ਹਮੇਸ਼ਾ ਤੋਂ ਹਿੱਟ ਰਹੀ ਹੈ। ਪਰ ਭਾਰਤੀ ਸ਼ੈੱਫ ਨੇ ਇਸ ਨੂੰ ਤਰੀ ਨਾਲ ਮਿਕਸ ਕਰਨ ਦੀ ਤਿਆਰੀ ਕੀਤੀ ਹੈ। ਸ਼ੈੱਫ ਨੂੰ ਉਮੀਦ ਹੈ ਕਿ ਇਸ ਨੂੰ ਪਸੰਦ ਕੀਤਾ ਜਾਵੇਗਾ ਕਿਉਂਕ ਇਸ 'ਚ ਫੈਨਸ ਦੀ ਪਸੰਦੀਦਾ ਸਟ੍ਰਾਬੇਰੀ ਤਾਂ ਮਿਲੇਗੀ ਹੀ ਨਾਲ ਹੀ ਦੇਸੀ ਤੜਕੇ ਦਾ ਟੱਚ ਵੀ ਮਿਲੇਗਾ। ਸ਼ੈੱਫ ਯੋਗੇਸ਼ ਦੱਤਾ ਨੇ ਕਿਹਾ ਜਿਹੜੇ ਗਾਹਕਾਂ ਨੇ ਉਸ ਦੀ ਫਰੂਟੀ ਇੰਡੀਅਨ ਡਿਸ਼ ਨੂੰ ਚਖਿਆ ਹੈ, ਉਨ੍ਹਾਂ ਨੂੰ ਲਗਦਾ ਹੈ ਕਿ ਇਹ ਵਧੀਆ ਹੈ। ਵਿੰਬਲਡਨ ਦੌਰਾਨ ਟੈਨਿਸ ਕੀਜ ਦੇ ਨਾਲ ਸਟ੍ਰਾਬੇਰੀ ਲੈਂਦੇ ਹਨ ਪਰ ਗਰਮ ਤਰੀ ਦੇ ਨਾਲ ਇਸ ਨੂੰ ਲੈਣਾ ਅਜੀਬ ਨਹੀਂ ਹੋਵੇਗਾ ਕਿਉਂਕਿ ਫਲ ਅਕਸਰ ਮਸਾਲੇਦਾਰ ਖਾਣੇ ਦਾ ਆਧਾਰ ਹੁੰਦੇ ਹਨ।

ਇਹ ਵੀ ਪੜ੍ਹੋ : ਰਾਮਬਾਈ ਨੇ 105 ਸਾਲ ਦੀ ਉਮਰ 'ਚ ਦੌੜ ਮੁਕਾਬਲੇ 'ਚ ਹਿੱਸਾ ਲੈ ਕੇ ਮਾਨ ਕੌਰ ਦਾ ਤੋੜਿਆ ਰਿਕਾਰਡ

ਫੂਡ ਰਾਈਡਰ ਸੇਜਲ ਸੁਖਾਡਵਾਲਾ ਨੇ ਕਿਹਾ- ਅਜਿਹਾ ਨਹੀਂ ਹੈ ਕਿ ਸਟ੍ਰਾਬੇਰੀ ਤਰੀ ਆਮ ਹੈ। ਬ੍ਰਿਟਿਸ਼ ਘਰਾਣਿਆਂ 'ਚ ਫਲਾਂ ਦੀ ਤਰੀ ਦੀ ਇਕ ਲੰਬੀ ਰਵਾਇਤ ਹੈ। ਵੱਖ-ਵੱਖ ਭਾਰਤੀ ਪਕਵਾਨਾਂ 'ਚ ਤੁਹਾਨੂੰ ਅਨਾਨਾਸ, ਅੰਬ, ਅਮਰੂਦ, ਕਟਹਲ, ਅੰਗੂਰ, ਸੇਬ ਤੇ ਇੱਥੋਂ ਤਕ ਕਿ ਸੰਤਰੇ ਦੇ ਛਿਲਕਿਆਂ ਦੇ ਨਾਲ ਹੀ ਇਹ ਤਰੀ ਮਿਲ ਜਾਵੇਗੀ। ਕੇਲੇ ਦੀ ਤਰੀ ਵੀ ਵੱਧ ਪਕੇ ਫਲਾਂ ਦੀ ਵਰਤੋਂ ਕਰਨ ਦਾ ਇਕ ਬਹਾਨਾ ਹੈ।

ਯੋਗੇਸ਼ ਨੇ ਦੱਸਿਆ ਕਿ ਡਿਸ਼ 'ਚ ਸਟ੍ਰਾਬੇਰੀ ਨੂੰ ਅੱਧਾ ਕਰ ਦਿੱਤਾ ਗਿਆ ਹੈ। ਇਸੇ ਤਰੀ 'ਚ ਕ੍ਰੀਮ ਪਾਉਣ ਤੋਂ ਬਾਅਦ ਮਿਲਾਇਆ ਜਾਂਦਾ ਹੈ। ਮੈਂ ਇਸ ਨੂੰ ਪੱਛਮੀ ਲੰਡਨ ਦੇ ਚੈਲਸੀ 'ਚ ਪੇਂਟੇਡ ਹੇਰਾਨ ਰੈਸਟੋਰੈਂਟ ਦੇ ਮੈਨਿਊ 'ਚ ਰਖਿਆ। ਭਾਰਤ, ਦੁਬਈ ਤੇ ਲੰਡਨ 'ਚ 35 ਤੋਂ ਵੱਧ ਸਾਲਾਂ ਦੇ ਤਜਰਬੇ ਦੇ ਨਾਲ ਕਹਿ ਸਕਦਾ ਹਾਂ ਕਿ ਇਹ ਭੋਜਨ ਦੇ ਬਾਅਦ ਸਰਵਸ੍ਰੇਸ਼ਠ ਡਿਸ਼ ਹੈ। ਹੁਣ ਉਮੀਦ ਹੈ ਕਿ ਵਿੰਬਲਡਨ 'ਚ ਇਸ ਨੂੰ ਲਾਂਚ ਕਰਾਂ। ਇਹ ਹਿੱਟ ਹੋਵੇਗਾ।

38.4 ਟਨ ਸਟ੍ਰਾਬੇਰੀ ਦੀ ਲੋੜ ਪੈਂਦੀ ਹੈ ਹਰ ਵਾਰ ਟੂਰਨਾਮੈਂਟ 'ਚ
445 ਕਿਲੋ ਸਟ੍ਰਾਬੇਰੀ ਦੀ ਖ਼ਪਤ ਹੋਈ ਸੀ ਪਿਛਲੇ ਟੂਰਨਾਮੈਂਟ 'ਚ
86 ਹਜ਼ਾਰ ਆਈਸਕ੍ਰੀਮ ਕੱਪ ਦੀ ਵੀ ਹੋ ਸਕਦੀ ਹੈ ਖ਼ਪਤ
76 ਹਜ਼ਾਰ ਸੈਂਡਵਿਚ ਤੇ 30 ਹਜ਼ਾਰ ਪਿੱਜ਼ਾ ਖਾਦੇ ਹਨ ਫੈਨਜ਼

ਇਹ ਵੀ ਪੜ੍ਹੋ : ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਪੇਸ਼ੇਵਰ ਮੁੱਕੇਬਾਜ਼ੀ 'ਚ ਵਾਪਸੀ, ਇਸ ਮਹੀਨੇ ਉਤਰਨਗੇ ਰਿੰਗ 'ਚ

ਵਿੰਬਲਡਨ ਮੈਨਿਊ 'ਚ ਅਜੇ ਤਕ ਇਹ
ਵਿੰਬਲਡਨ ਦੇ ਆਫ਼ੀਸ਼ੀਅਲ ਮੈਨਿਊ 'ਚ ਅਜੇ ਤਕ 12 ਡਿਸ਼ ਮਿਲਦੀਆਂ ਹਨ। ਇਨ੍ਹਾਂ 'ਚ ਕ੍ਰੀਮ ਦੇ ਨਾਲ ਸਟ੍ਰਾਬੇਰੀ ਸਭ ਤੋਂ ਜ਼ਿਆਦਾ ਲੋਕਪ੍ਰਿਅ ਹੈ। ਸਟ੍ਰਾਬੇਰੀ ਦੇ ਇਲਾਵਾ ਸਮੋਕਡ ਸਾਲਮਨ, ਜੇਰੀ ਰਾਇਲਸ, ਹੈਰੀਟੇਜ ਟਮਾਟਰ, ਫ੍ਰੀ ਰੇਂਜ ਚਿਕਨ, ਸੂਰ ਦਾ ਮਾਸ, ਸਾਲਮਨ,ਆਰਟਿਸਨ ਬ੍ਰੈਡਸ, ਹਰਡਵਿਕ ਲੈਮਬ, ਬੁਰਾਟਾ, ਗਾੜ੍ਹੀ ਮਲਾਈ, ਬ੍ਰਾਊਨੀਜ਼ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਇਹ ਪਕਵਾਨ ਇੰਗਲੈਂਡ ਦੇ ਵੱਖੋ-ਵੱਖ ਰੈਸਟੋਰੈਂਟ ਵਲੋਂ ਸਪੈਸ਼ਲ ਸਰਵ ਕੀਤੇ ਜਾਂਦੇ ਹਨ।

ਸਭ ਤੋਂ ਪ੍ਰਸਿੱਧ ਹੈ ਸਟ੍ਰਾਬੇਰੀ, ਇਨ੍ਹਾਂ ਨੇ ਸ਼ੁਰੂ ਕੀਤਾ ਸਰਵ ਕਰਨਾ


ਮੈਰੀਅਨ ਰੇਂਗਨ ਦਾ ਘਰੇਲੂ ਪੇਸ਼ਾ 1893 'ਚ ਸ਼ੁਰੂ ਹੋਇਆ ਜਦੋਂ ਬਰਨਾਰਡ ਚੈਂਪੀਅਨ ਇਕ ਪ੍ਰਮੁੱਖ ਫਲ ਉਤਪਾਦਕ ਬਣਨ ਦੀ ਇੱਛਾ ਦੇ ਨਾਲ ਮੇਰੇਵਰਥ 'ਚ ਵਿੰਬਲਡਨ ਤੋਂ 31 ਮੀਲ ਦੀ ਦੂਰੀ 'ਤੇ ਪੁੱਜੇ। ਉਨ੍ਹਾਂ ਨੇ ਉਸ ਸਾਲ ਆਪਣੀ ਪਹਿਲੀ ਫ਼ਸਲ ਲਾਈ ਜੋ ਕਿ ਸਮੇਂ ਦੇ ਨਾਲ ਹਿੱਟ ਹੁੰਦੀ ਗਈ। ਹੁਣ ਮੈਰੀਅਨ ਦੇ ਮਾਰਗਦਰਸ਼ਨ 'ਚ ਲਗਭਗ 500 ਹੈਕਟੇਅਰ 'ਚ ਬਣੇ ਹਿਊਗ ਲੋਵ ਫਾਰਮ 'ਚ ਹੁੰਦੀ ਹੈ। ਇਹ ਯੂ. ਕੇ.'ਚ ਸਭ ਤੋਂ ਵੱਡਾ ਸਾਫਟ ਫਰੂਟ ਕਾਰੋਬਾਰ ਬਣ ਗਿਆ ਹੈ। ਮੈਰੀਅਨ 25 ਸਾਲਾਂ ਤੋਂ ਜ਼ਿਆਦਾ ਦੇ ਸਾਲਾਂ 'ਚ ਵਿੰਬਲਡਨ ਨੂੰ ਸਟ੍ਰਾਬੇਰੀ ਭੇਜ ਰਹੀ ਹੈ। 

ਬਾਲ ਬੁਆਏ-ਗਰਲ ਲਈ ਵਿਸ਼ੇਸ਼ ਜਰਸੀ


ਬਾਲ ਬੁਆਏ-ਗਰਲ ਲਈ ਇਸ ਸਾਲ ਵਰਦੀ ਨੂੰ ਸਥਿਰਤਾ ਨਾਲ ਡਿਜ਼ਾਈਨ ਕੀਤਾ ਗਿਆ ਤਾਂ ਜੋ ਸਾਹ ਲੈਣ 'ਚ ਦਿੱਕਤ ਨਾ ਆਵੇ। ਕੁਮੈਕਸ ਫਾਈਬਰ ਨਾਲ ਬਣੀ ਇਹ ਜਰਸੀ ਗਰਮ ਤਾਪਮਾਨ 'ਚ ਸਰੀਰ ਦਾ ਤਾਪਮਾਨ ਇਕ ਬਰਾਬਰ ਰੱਖਣ 'ਚ ਮਦਦ ਕਰਦੀ ਹੈ। ਇਸ ਨੂੰ ਰਿਸਾਈਕਲ ਮੈਟੀਰੀਅਲ ਨਾਲ ਬਣਾਇਆ ਗਿਆ ਹੈ ਜਿਸ 'ਚ ਧਾਰੀਦਾਰ ਸ਼ਰਟ, ਸਫੈਦ ਪਤਲੂਨ ਤੇ ਮੋਤੀ ਲੱਗੀ ਸਕਰਟ ਸ਼ਾਮਲ ਹਨ।

ਇਹ ਵੀ ਪੜ੍ਹੋ : ਟੋਕੀਓ ਓਲੰਪਿਕ ਅਜੇ ਤਕ ਦਾ ਸਭ ਤੋਂ ਖ਼ਰਚੀਲਾ ਓਲੰਪਿਕ

55 ਹਜ਼ਾਰ ਬਾਲ ਦੀ ਹੋਵੇਗੀ ਖ਼ਪਤ


55 ਹਜ਼ਾਰ ਦੇ ਕਰੀਬ ਹਰ ਵਾਰ ਵਿੰਬਲਡਨ 'ਚ ਬਾਲ ਦੀ ਖ਼ਪਤ ਹੁੰਦੀ ਹੈ। ਕਰੀਬ 15 ਦਿਨਾਂ 'ਚ 254 ਮੁਕਾਬਲੇ ਖੇਡੇ ਜਾਣਦੇ ਹਨ। ਇਕੱਲੇ ਸੈਂਟ੍ਰਲ ਕੋਰਟ 'ਚ ਹੀ 48 ਕੈਨ ਪ੍ਰਤੀ ਦਿਨ ਇਸਤੇਮਾਲ ਹੁੰਦੇ ਹਨ। ਹਰੇਕ ਕੈਨ 'ਚ ਤਿੰਨ ਬਾਲ ਹੁੰਦੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh