ਵਿਲਸਨ ਅਤੇ ਸਤੀਸ਼ ਦੀ ਜੋੜੀ ਨੇ ਸਿੰਕ੍ਰੋਨਾਇਜ਼ਡ ਤੈਰਾਕੀ 'ਚ ਜਿੱਤਿਆ ਸੋਨ ਤਮਗਾ

10/01/2019 1:01:22 PM

ਸਪੋਰਸਟ ਡੈਸਕ— ਭਾਰਤੀ ਤੈਰਾਕ ਐੱਨ ਵਿਲਸਨ ਅਤੇ ਸਤੀਸ਼ ਕੁਮਾਰ ਪ੍ਰਜਾਪਤੀ ਨੇ ਸੋਮਵਾਰ ਨੂੰ ਇੱਥੇ 10ਵੀਂ ਏਸ਼ੀਅਨ ਏਜ ਗਰੁਪ ਤੈਰਾਕੀ ਚੈਂਪੀਅਨਸ਼ਿਪ ਦੇ 10 ਮੀਟਰ ਪਲੇਟਫਾਰਮ ਸਿੰਕ੍ਰੋਨਾਇਜ਼ਡ ਡਾਈਵਿੰਗ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਦੀ ਜਿੱਤ ਨਾਲ ਮੁਕਾਬਲੇ 'ਚ ਭਾਰਤ ਦੇ ਤਮਗਿਆਂ ਦੀ ਗਿਣਤੀ 60 ਤੇ ਪਹੁੰਚ ਗਈ ਜਿਸ 'ਚ 17 ਸੋਨ, 23 ਚਾਂਦੀ ਅਤੇ 20 ਕਾਂਸੀ ਤਗਮੇ ਸ਼ਾਮਲ ਸਨ।
ਵਿਲਸਨ ਅਤੇ ਸਤੀਸ਼ ਨੇ 290.19 ਅੰਕ ਬਣਾ ਕੇ ਉਜ਼ਬੇਕਿਸਤਾਨ ਦੇ ਜਾਯਨੇਟਡਿਨੋਵ ਮਾਰਸੇਲ ਅਤੇ ਖਸਾਨੋਵ ਬੋਤਿਰ ਦੀ ਜੋੜੀ ਨੂੰ ਪਛਾੜਿਆਂ ਜਿਨ੍ਹਾਂ ਨੇ 280.53 ਅੰਕ ਬਣਾਏ ਸਨ। ਕਾਂਸੀ ਦਾ ਤਗਮਾ ਇਰਾਨ ਦੇ ਖਿਡਾਰੀਆਂ ਦੇ ਨਾਮ ਰਿਹਾ। ਭਾਰਤ ਦੇ ਰਾਮਾਨੰਦ ਸ਼ਰਮਾ ਨੇ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਸਪ੍ਰਿੰਗ ਬੋਰਡ ਤਿੰਨ ਮੀਟਰ ਓਪਨ ਵਰਗ 'ਚ ਚਾਂਦੀ ਦਾ ਤਗਮਾ, ਜਦਕਿ ਸਿਧਾਰਥ ਪਰਦੇਸ਼ੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਰਾਮਾਨੰਦ ਨੇ 287.75 ਅੰਕ ਬਣਾਏ, ਜਦ ਕਿ ਸੋਨ ਤਮਗਾ ਜੇਤੂ ਫਿਲੀਪੀਨਜ਼ ਡਿਓਰੇਲਾਰ ਫ੍ਰਾਂਸਿਸਕੋ ਨੇ 295.70 ਅੰਕ ਸਨ। ਪਰਦੇਸ਼ੀ ਨੇ 282.15 ਅੰਕ ਹਾਸਲ ਕੀਤੇ।