ਸੈਮੀਫਾਈਨਲ ''ਚ ਵੀ ਇਸ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ : ਬਾਬਰ ਆਜ਼ਮ

11/08/2021 1:30:32 AM

ਸ਼ਾਰਜਾਹ- ਆਤਮਵਿਸ਼ਵਾਸ ਨਾਲ ਭਰੀ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਗੇੜ ਵਿਚ 5ਵੀਂ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਉਹ 11 ਨਵੰਬਰ ਨੂੰ ਆਸਟਰੇਲੀਆ ਦੇ ਵਿਰੁੱਧ ਹੋਣ ਵਾਲੇ ਸੈਮੀਫਾਈਨਲ 'ਚ ਵੀ ਇਸੇ ਲੈਅ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ। ਸਕਾਟਲੈਂਡ 'ਤੇ ਐਤਵਾਰ ਨੂੰ 72 ਦੌੜਾਂ ਦੀ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਸੀਂ ਇਕ ਇਕਾਈ ਦੇ ਤਹਿਤ ਖੇਡ ਰਹੇ ਹਾਂ ਤੇ ਹਰ ਕਿਸੇ ਨੂੰ ਪੂਰਾ ਭਰੋਸਾ ਹੈ। ਅਸੀਂ ਜਿਸ ਤਰ੍ਹਾਂ ਦਾ ਕ੍ਰਿਕਟ ਖੇਡ ਰਹੇ ਹਾਂ, ਉਸ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੋਇਆ ਹੈ। ਆਜ਼ਮ ਨੇ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ  ਜਦਕਿ ਅਨੁਭਵੀ ਸ਼ੋਏਬ ਮਲਿਕ ਨੇ ਆਖਰ ਵਿਚ 18 ਗੇਂਦਾਂ ਵਿਚ 6 ਛੱਕਿਆਂ ਤੇ ਇਕ ਚੌਕੇ ਦੀ ਮਦਦ ਨਾਲ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਚਾਰ ਵਿਕਟਾਂ 'ਤੇ 189 ਦੌੜਾਂ ਦਾ ਸਕੋਰ ਖੜਾ ਕੀਤਾ। ਜਿਸ ਦੇ ਜਵਾਬ 'ਚ ਸਕਾਟਲੈਂਡ ਦੀ ਟੀਮ 6 ਵਿਕਟਾਂ 'ਤੇ 117 ਦੌੜਾਂ ਹੀ ਬਣਾ ਸਕੀ। ਮੁਹੰਮਦ ਹਫੀਜ਼ ਨੇ ਵੀ ਅਹਿਮ ਮੋੜ 'ਤੇ ਆਜ਼ਮ ਦਾ ਸਾਥ ਨਿਭਾਇਆ ਤੇ 31 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਖਬ਼ਰ ਪੜ੍ਹੋ-  ਕ੍ਰਿਸ ਗੇਲ ਦਾ ਸੰਨਿਆਸ 'ਤੇ ਵੱਡਾ ਬਿਆਨ, ਦੱਸਿਆ ਕਿੱਥੇ ਖੇਡਣਾ ਚਾਹੁੰਦੇ ਹਨ ਵਿਦਾਈ ਮੈਚ


ਆਜ਼ਮ ਨੇ ਕਿਹਾ ਕਿ ਸਾਡੀ ਯੋਜਨਾ ਪਹਿਲਾਂ ਬੱਲੇਬਾਜ਼ੀ ਕਰ ਪਾਵਰ ਪਲੇਅ ਦਾ ਵਧੀਆ ਇਸਤੇਮਾਲ ਕਰਨ ਦੀ ਸੀ ਪਰ ਅਸੀਂ ਅਜਿਹਾ ਨਹੀਂ ਕਰ ਸਕੇ ਪਰ ਫਿਰ ਮੈਂ ਹਫੀਜ਼ ਤੇ ਸ਼ੋਏਬ ਦੇ ਨਾਲ ਸਾਂਝੇਦਾਰੀ ਕੀਤੀ। ਸ਼ੋਏਬ ਨੇ ਜਿਸ ਤਰ੍ਹਾਂ ਨਾਲ ਪਾਰੀ ਦਾ ਅੰਤ ਕੀਤਾ, ਉਸ ਤੋਂ ਉਨ੍ਹਾਂ ਦਾ ਅਨੁਭਵ ਦੇਖਿਆ ਜਾ ਸਕਦਾ ਹੈ, ਜਿਸ ਦੇ ਲਈ ਉਹ ਮਸ਼ਹੂਰ ਹਨ। ਉਨ੍ਹਾਂ ਨੇ ਸੈਮੀਫਾਈਨਲ ਵਿਚ ਆਸਟਰੇਲੀਆ ਨਾਲ ਭਿੜਨ ਦੇ ਬਾਰੇ ਵਿਚ ਕਿਹਾ ਕਿ ਅਸੀਂ ਜਿਸ ਲੈਅ ਵਿਚ ਹਾਂ, ਉਸ ਨੂੰ ਜਾਰੀ ਰੱਖਦੇ ਹੋਏ ਖੇਡਣ ਦੀ ਕੋਸ਼ਿਸ਼ ਕਰਾਂਗੇ।

ਇਹ ਖਬ਼ਰ ਪੜ੍ਹੋ- NZ vs AFG : ਰਾਸ਼ਿਦ ਖਾਨ ਨੇ ਟੀ20 ਕਰੀਅਰ ਦੀਆਂ 400 ਵਿਕਟਾਂ ਕੀਤੀਆਂ ਪੂਰੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh