ਕੀ ਟ੍ਰੰਪ ਕਰਨਗੇ ਮੋਟੇਰਾ ਸਟੇਡੀਅਮ ਦਾ ਉਦਘਾਟਨ? GCA ਨੇ ਕੀਤਾ ਸਾਫ

02/23/2020 2:04:49 PM

ਸਪੋਰਟਸ ਡੈਸਕ : ਅਹਿਮਦਾਬਾਦ ਵਿਚ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਮੋਟੇਰਾ ਬਣ ਕੇ ਤਿਆਰ ਹੋ ਚੁੱਕਾ ਹੈ। ਅਜੇ ਇਹ ਮੈਦਾਨ ਕ੍ਰਿਕਟ ਮੈਚ ਲਈ ਤਿਆਰ ਨਹੀਂ ਹੈ ਪਰ ਇੱਥੇ 'ਨਮਸਤੇ ਟ੍ਰੰਪ' ਈਵੈਂਟ ਹੋਵੇਗਾ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਭਾਰਤ ਦੀ ਦੋਸਤੀ ਬਾਰੇ ਜਾਣੂ ਕਰਾਉਣਗੇ।

ਸੂਤਰਾਂ ਮੁਤਾਬਕ 24 ਜਨਵਰੀ ਨੂੰ ਟ੍ਰੰਪ ਵੱਲੋਂ ਇਸ ਸਟੇਡੀਅਮ ਦਾ ਉਦਘਾਟਨ ਕਰਨ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਬੀ. ਸੀ. ਸੀ. ਆਈ. ਨੇ ਕਿਹਾ ਸੀ ਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹੁਣ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀ. ਸੀ. ਏ.) ਨੇ ਵੀ ਇਸ 'ਤੇ ਬਿਆਨ ਜਾਰੀ ਕੀਤਾ ਹੈ। ਜੀ. ਸੀ. ਏ. ਦੇ ਪ੍ਰਧਾਨ ਧਨਰਾਜ ਨਾਥਵਾਨੀ ਨੇ 'ਨਮਸਤੇ ਟ੍ਰੰਪ' ਈਵੈਂਟ ਤੋਂ ਪਹਿਲਾਂ ਕਿਹਾ ਕਿ ਇਹੀ ਈਵੈਂਟ ਦਾ ਨਾਂ ਹੈ। ਇਹ ਅਮਰੀਕੀ ਰਾਸਟਰਪਤੀ ਦੀ ਮੇਜ਼ਬਾਨੀ ਲਈ ਹੈ। ਅਸੀਂ ਸਟੇਡੀਅਮ ਦਾ ਉਦਘਾਟਨ ਬਾਅਦ ਵਿਚ ਕਰਾਂਗੇ।

ਮੋਟੇਰਾ ਸਟੇਡੀਅਮ ਦੀ ਖਾਸੀਅਤ

ਮੋਟੇਰਾ ਸਟੇਡੀਅਮ ਵਿਚ 1.10 ਲੱਖ ਤੋਂ ਵੱਧ ਲੋਕ ਇਕੱਠੇ ਕ੍ਰਿਕਟ ਦਾ ਮਜ਼ਾ ਲੈ ਸਕਦੇ ਹਨ।
ਇਸ ਤੋਂ ਪਹਿਲਾਂ ਆਸਟਰੇਲੀਆ ਦੇ ਮੈਲਬੋਰਨ ਕ੍ਰਿਕਟ ਗਰਾਊਂਡ ਨੂੰ ਸਭ ਤੋਂ ਵੱਡੇ ਸਟੇਡੀਅਮ ਦਾ ਦਰਜਾ ਹਾਸਲ ਹੈ, ਜਿਸ ਵਿਚ ਇਕ ਲੱਖ ਲੋਕਾਂ ਦੇ ਬੈਠਣ ਦੀ ਸਮਰਥਾ ਹੈ।
63 ਏਕੜ ਵਿਚ ਫੈਲੇ ਮੋਟੇਰਾ ਸਟੇਡੀਅਮ ਨੂੰ ਬਣਾਉਣ ਵਿਚ 700 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਇਸ ਸਟੇਡੀਅਮ ਵਿਚ 4 ਹਜ਼ਾਰ ਕਾਰਾਂ ਅਤੇ 10 ਹਜ਼ਾਰ 2 ਪਹੀਆ ਵਾਹਨ ਪਾਰਕ ਹੋ ਸਕਦੇ ਹਨ।