ਦਿ ਹੰਡ੍ਰੇਡ ’ਚ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣਿਆ ਵਿਲ ਸਮੀਡ

08/12/2022 4:36:50 PM

ਬਰਮਿੰਘਮ (ਏਜੰਸੀ)- ਬਰਮਿੰਘਮ ਫੀਨਿਕਸ ਦੇ ਸਲਾਮੀ ਬੱਲੇਬਾਜ਼ ਵਿਲ ਸਮੀਡ ਦਿ ਹੰਡ੍ਰੇਡ ’ਚ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਦਿ ਹੰਡ੍ਰੇਡ ਇਕ ਫ੍ਰੈਂਚਾਈਜ਼ੀ ਆਧਾਰਿਤ ਕ੍ਰਿਕਟ ਟੂਰਨਾਮੈਂਟ ਹੈ, ਜਿੱਥੇ ਇਕ ਪਾਰੀ ’ਚ 100 ਗੇਂਦਾਂ ਹੁੰਦੀਆਂ ਹਨ ਅਤੇ ਇਸ ਦੇ ਨਿਯਮ ਮੁੱਖ ਧਾਰਾ ਦੀ ਕ੍ਰਿਕਟ ਤੋਂ ਅਲੱਗ ਹੁੰਦੇ ਹਨ। 20 ਸਾਲਾ ਵਿਲ ਨੇ ਬੁੱਧਵਾਰ ਨੂੰ ਬਰਮਿੰਘਮ ਫੀਨਿਕਸ ਅਤੇ ਸਦਰਨ ਬ੍ਰੇਵ ਵਿਚਾਲੇ ਖੇਡੇ ਗਏ ਮੈਚ ’ਚ ਇਸ ਪ੍ਰਤੀਯੋਗਿਤਾ ਦਾ ਪਹਿਲਾ ਸੈਂਕੜਾ ਜੜਿਆ। 

ਵਿਲ 50 ਗੇਂਦਾਂ ਦੀ ਪਾਰੀ ’ਚ 8 ਚੌਕਿਆਂ ਅਤੇ 6 ਛੱਕਿਆਂ ਦੀ ਬਦੌਲਤ 101 ਦੌੜਾਂ ਬਣਾ ਕੇ ਅਜੇਤੂ ਰਿਹਾ। ਇਸ ਤੋਂ ਪਹਿਲਾਂ ਦਿ ਹੰਡ੍ਰੇਡ ਦਾ ਸਭ ਤੋਂ ਵਧ ਸਕੌਰ ਲਿਯਾਮ ਲਿਵਿੰਗਸਟਨ ਅਤੇ ਜੋਮਿਮਾਹ ਰਾਡ੍ਰਿਗਸ (92) ਨੇ ਬਣਾਇਆ ਸੀ। ਵਿਲ ਨੇ ਇਹ ਉਪਲੱਬਧੀ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਮੈਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਲੱਗਾ ਕਿ ਮੈਂ ਸੈਂਕੜੇ ਦੇ ਨੇੜੇ ਹਾਂ। ਮੈਨੂੰ ਪਤਾ ਸੀ ਕਿ ਉਹ ਮੈਨੂੰ ਬਾਹਰ ਵੱਲ ਗੇਂਦਬਾਜ਼ੀ ਕਰੇਗਾ ਅਤੇ ਮੈਂ ਗੇਂਦ ਨੂੰ ਮਾਰਨ ਦਾ ਯਤਨ ਕੀਤਾ। ਮੇਰੇ ਅਨੁਸਾਰ ਮੇਰੀ ਜ਼ਿੰਮੇਵਾਰੀ ਗੇਂਦ ਨੂੰ ਸੀਮਾ ਰੇਖਾ ਤੋਂ ਪਾਰ ਪਹੁੰਚਾਉਣਾ ਹੈ। ਮੇਰੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਸੀ ਪਰ ਮੈਨੂੰ ਹੌਲੀ-ਹੌਲੀ ਰਫਤਾਰ ਫੜਾ ਅਤੇ ਪਾਰੀ ਨੂੰ ਅੱਗੇ ਵਧਾਇਆ।


cherry

Content Editor

Related News