ਸਰਵਸ਼੍ਰੇਸਠ ਫਾਰਮ ਹਾਸਲ ਕਰਨ 'ਤੇ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਕਰਾਂਗੀ ਵਾਪਸੀ : ਐਲਿਸ ਪੈਰੀ

06/19/2020 8:19:57 PM

ਨਵੀਂ ਦਿੱਲੀ-ਬੀਬੀਆਂ ਦੇ ਟੀ-20 ਵਿਸ਼ਵ ਕੱਪ ਦੇ ਦੌਰਾਨ ਜ਼ਖਮੀ ਹੋਣ ਵਾਲੀ ਆਸਟਰੇਲੀਆਈ ਹਰਫਨਮੌਲਾ ਐਲਿਸ ਪੈਰੀ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਦੇ ਲਈ ਜਲਦਬਾਜ਼ੀ ਨਹੀਂ ਦਿਖਾਏਗੀ ਤੇ ਆਪਣੀ ਸਰਵਸ਼੍ਰੇਸਠ ਫਾਰਮ ਹਾਸਲ ਕਰਨ 'ਤੇ ਹੀ ਰਾਸ਼ਟਰੀ ਟੀਮ ਵਲੋਂ ਮੈਚ ਖੇਡੇਗੀ। ਮਾਰਚ 'ਚ ਟੀ-20 ਵਿਸ਼ਵ ਕੱਪ ਦੇ ਦੌਰਾਨ ਪੈਰੀ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ, ਜਿਸ ਦੇ ਕਾਰਨ ਉਹ ਦੱਖਣੀ ਅਫਰੀਕਾ ਦੇ ਵਿਰੁੱਧ ਸੈਮੀਫਾਈਨਲ ਤੇ ਭਾਰਤ ਦੇ ਵਿਰੁੱਧ ਫਾਈਨਲ ਮੈਚ 'ਚ ਨਹੀਂ ਖੇਡ ਸਕੀ ਸੀ।
ਆਸਟਰੇਲੀਆਈ ਬੀਬੀਆਂ ਦੀ ਟੀਮ ਹੁਣ ਸਤੰਬਰ 'ਚ ਨਿਊਜ਼ੀਲੈਂਡ ਦੀ ਮੇਜਬਾਨੀ ਕਰੇਗੀ ਤੇ ਉਦੋਂ ਤੱਕ ਪੈਰੀ ਦੇ ਫਿੱਟ ਹੋਣ ਦੀ ਸੰਭਾਵਨਾ ਹੈ ਪਰ 29 ਸਾਲਾ ਹਰਫਨਮੌਲਾ ਨੇ ਕਿਹਾ ਕਿ ਜਦੋਂ ਤੱਕ ਉਹ ਆਪਣਾ ਸਰਵਸ਼੍ਰੇਸਠ ਪ੍ਰਦਰਸ਼ਨ ਕਰਨ ਦੇ ਪ੍ਰਤੀ ਸੁਨਿਸ਼ਚਤ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਵਾਪਸੀ ਨਹੀਂ ਕਰੇਗੀ। ਆਸਟਰੇਲੀਆ ਵਲੋਂ ਹੁਣ ਤੱਕ 8 ਟੈਸਟ, 112 ਵਨ ਡੇ ਤੇ 120 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪੈਰੀ ਨੇ ਕਿਹਾ ਕਿ ਜਿੱਥੇ ਤੱਕ ਵਾਪਸੀ ਦੀ ਗੱਲ ਹੈ ਤਾਂ ਜੇਕਰ ਮੈਂ ਨਿਊਜ਼ੀਲੈਂਡ ਵਿਰੁੱਧ ਸੀਰੀਜ਼ ਤੱਕ ਫਿੱਟ ਹੋ ਕੇ ਚੋਣ ਦੇ ਲਈ ਉਪਲੱਬਧ ਰਹਿੰਦੀ ਹਾਂ ਤਾਂ ਵਧੀਆ ਰਹੇਗਾ।
ਸੱਟ ਤੋਂ ਵਾਪਸੀ ਕਰਨ ਦੇ ਬਾਅਦ ਮੇਰੇ ਦਿਮਾਗ 'ਚ ਖੇਡਣ ਦੇ ਲਈ ਫਿੱਟ ਹੋਣ ਤੇ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਬਿਹਤਰੀਨ ਫਾਰਮ 'ਚ ਰਹਿਣ ਨੂੰ ਲੈ ਕੇ ਸਪੱਸ਼ਟ ਅੰਤਰ ਹੈ। ਉਨ੍ਹਾਂ ਨੇ ਕਿਹਾ ਜੇਕਰ ਮੈਂ ਉਹ ਮੈਚਾਂ (ਨਿਊਜ਼ੀਲੈਂਡ ਵਿਰੁੱਧ ਸੀਰੀਜ਼) 'ਚ ਨਹੀਂ ਖੇਡ ਸਕੀ ਤਾਂ ਮੈਨੂੰ ਦੁੱਖ ਨਹੀਂ ਹੋਵੇਗਾ। ਮੈਂ ਜਦੋ ਫਿਰ ਤੋਂ ਖੇਡ 'ਚ ਵਾਪਸੀ ਕਰਾਂਗੀ ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਟੀਮ ਦੇ ਲਈ ਯੋਗਦਾਨ ਦੇਵਾ ਤੇ ਵਧੀਆ ਪ੍ਰਦਰਸ਼ਨ ਕਰਨ ਦੀ ਸਥਿਤੀ ਰਹਾਂ। ਮੈਂ ਕੇਵਲ ਫਿੱਟ ਹੋ ਕੇ ਮੈਦਾਨ 'ਤੇ ਨਹੀਂ ਉਤਰਨਾ ਚਾਹੁੰਦੀ ਹਾਂ।

Gurdeep Singh

This news is Content Editor Gurdeep Singh