ਨਹੀਂ ਹੋਵੇਗੀ ਸ਼ਰਨਾਰਥੀ ਫੁੱਟਬਾਲਰ ਦੀ ਬਹਿਰੀਨ ਨੂੰ ਹਵਾਲਗੀ

02/12/2019 1:18:03 AM

ਬੈਂਕਾਕ— ਆਸਟਰੇਲੀਆ ਵਿਚ ਸ਼ਰਨਾਰਥੀ ਦਾ ਦਰਜਾ ਹਾਸਲ ਕਰਨ ਵਾਲੇ ਫੁੱਟਬਾਲ ਖਿਡਾਰੀ ਹਾਕੀਮ ਅਲ-ਅਰੇਬੀ ਦੀ ਬਹਿਰੀਨ ਦੀ ਹਵਾਲਗੀ ਦੀ ਮੰਗ ਨੂੰ ਥਾਈਲੈਂਡ ਨੇ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਸੋਮਵਾਰ ਅਲ-ਅਰੇਬੀ ਦੇ ਵਕੀਲ ਨੇ ਦਿੱਤੀ। ਬਹਿਰੀਨ ਦੀ ਰਾਸ਼ਟਰੀ ਨੌਜਵਾਨ ਟੀਮ ਦੇ ਮੈਂਬਰ ਰਹੇ ਅਲ-ਅਰੇਬੀ ਨੂੰ ਥਾਈਲੈਂਡ ਵਿਚ ਨਵੰਬਰ 'ਚ ਹਿਰਾਸਤ ਵਿਚ ਲਿਆ ਗਿਆ ਸੀ। ਅਭਿਯੋਜਕ ਦਫਤਰ ਵਿਚ ਕੌਮਾਂਤਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਚਾਟਚੋਮ ਏਕਾਪਿਨ ਨੇ ਦੱਸਿਆ ਕਿ ਬਹਿਰੀਨ ਦੀ ਸਰਕਾਰ ਨੇ ਹਵਾਲਗੀ ਦੀ ਮੰਗ ਕੀਤੀ ਸੀ, ਜਿਸ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਥਾਈਲੈਂਡ ਨੂੰ ਕਿਹਾ ਸੀ ਕਿ ਉਹ ਹਿਰਾਸਤ ਵਿਚ ਲਏ ਗਏ ਅਲ-ਅਰੇਬੀ ਦੀ ਬਿਹਤਰੀਨ ਹਵਾਲਗੀ ਨੂੰ ਰੋਕੇ ਤੇ ਉਸ ਨੂੰ ਰਿਹਾਅ ਕਰੇ। 

Gurdeep Singh

This news is Content Editor Gurdeep Singh