ਵਿਜੇਂਦਰ ਦੇ ਹੱਥ-ਪੈਰ ਤੋੜ ਕੇ ਰੱਖ ਦੇਵਾਂਗਾ : ਆਰਨੈਸਟ ਅਮੁਜੂ

12/16/2017 4:30:37 AM

ਨਵੀਂ ਦਿੱਲੀ—ਅਫਰੀਕੀ ਚੈਂਪੀਅਨ ਆਰਨੈਸਟ ਅਮੁਜੂ ਨੇ ਕਿਹਾ ਹੈ ਕਿ ਜਦੋਂ ਉਹ 23 ਦਸੰਬਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਵਿਜੇਂਦਰ ਸਿੰਘ ਨਾਲ ਭਿੜੇਗਾ ਤਾਂ ਭਾਰਤ ਦੇ ਇਸ ਸਟਾਰ ਮੁੱਕੇਬਾਜ਼ ਨੂੰ ਕਰਾਰੀ ਹਾਰ ਦੇਵੇਗਾ। 
ਵਿਜੇਂਦਰ ਨੇ ਅਜੇ ਤਕ 9 ਮੁਕਾਬਲੇ ਲੜੇ ਹਨ ਤੇ ਉਸ ਨੇ ਸਾਰਿਆਂ ਵਿਚ ਜਿੱਤ ਦਰਜ ਕੀਤੀ ਹੈ। ਉਸ ਕੋਲ ਅਜੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਤੇ ਓਰੀਐਂਟਲ ਸੁਪਰ ਮਿਡਲਵੇਟ ਖਿਤਾਬ ਹੈ। ਅਮੁਜੂ ਨੇ ਹੁਣ ਤਕ 25 ਮੁਕਾਬਲੇ ਲੜੇ ਹਨ, ਜਿਨ੍ਹਾਂ 'ਚੋਂ 23 ਵਿਚ ਉਸ ਨੇ ਜਿੱਤ ਦਰਜ ਕੀਤੀ ਹੈ। ਇਨ੍ਹਾਂ 'ਚੋਂ 21 ਨਾਕਆਊਟ ਹਨ। ਹੁਣ ਉਹ 122 ਰਾਊਂਡ ਤਕ ਮੁਕਾਬਲੇ ਕਰ ਚੁੱਕਾ ਹੈ ਤੇ ਵਿਜੇਂਦਰ ਨਾਲ ਭਿੜਨ ਲਈ ਸਖਤ ਮਿਹਨਤ ਕਰ ਰਿਹਾ ਹੈ। 
ਉਸ ਨੇ ਕਿਹਾ, ''ਮੈਂ ਇਸ ਮੁਕਾਬਲੇ ਲਈ ਹਰ ਦਿਨ 8 ਤੋਂ 10 ਘੰਟੇ ਤਕ ਸਖਤ ਮਿਹਨਤ ਕਰ ਰਿਹਾ ਹਾਂ। ਮੈਨੂੰ ਮੁਕਾਬਲੇ ਦੀ ਤਿਆਰੀ ਲਈ ਲੋੜੀਂਦਾ ਸਮਾਂ ਮਿਲਿਆ ਹੈ ਅਤੇ ਮੈਂ ਵਿਜੇਂਦਰ ਤੇ ਰਿੰਗ 'ਤੇ ਉਹ ਜੋ ਵੀ ਕਰੇਗਾ, ਉਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਉਸ ਦਿਨ ਮੈਂ ਉਸ ਦੇ ਹੱਥ-ਪੈਰ ਤੋੜ ਕੇ ਰੱਖ ਦੇਵਾਂਗਾ।''