ਪੰਤ ਦਾ ਚੱਲਿਆ ਬੱਲਾ, ਤੋੜਿਆ ਬਤੌਰ ਵਿਕਟਕੀਪਰ ਬੱਲੇਬਾਜ਼ ਧੋਨੀ ਦਾ ਰਿਕਾਰਡ

08/07/2019 2:24:28 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਬੱਲੇਬਾਜ਼ ਰਿਸ਼ਭ ਪੰਤ ਦਾ ਬੱਲਾ ਆਖਿਰਕਾਰ ਬੋਲ ਹੀ ਪਿਆ। ਵੈਸਟਇੰਡੀਜ਼ ਵਿਰੁੱਧ ਗੁਆਨਾ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਭਾਰਤੀ ਟੀਮ ਜਦੋਂ 27 ਦੌੜਾਂ 'ਤੇ 2 ਵਿਕਟਾਂ ਗੁਆ ਕੇ ਸਘੰਰਸ਼ ਕਰ ਰਹੀ ਤਾਂ ਫਿਰ ਪੰਤ ਨੇ ਕਪਤਾਨ ਵਿਰਾਟ ਕੋਹਲੀ ਦਾ ਮਿਲ ਕੇ ਸ਼ਾਨਦਾਰ ਪਾਰੀ ਖੇਡੀ। ਪੰਤ ਨੇ 42 ਗੇਂਦਾਂ 'ਚ 4 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ।
ਟੀ-20 ਕਰੀਅਰ ਦਾ ਬਣਾਇਆ ਦੂਜਾ ਅਰਧ ਸੈਂਕੜਾ
21 ਸਾਲ ਦੇ ਪੰਤ ਦਾ ਇਹ 18ਵਾਂ ਟੀ-20 ਮੈਚ ਸੀ। ਹੁਣ ਉਸਦੇ ਨਾਂ 302 ਦੌੜਾਂ ਦਰਜ ਹੋ ਗਈਆਂ ਹਨ। ਵੈਸਟਇੰਡੀਜ਼ ਵਿਰੁੱਧ ਲਗਾਇਆ ਗਿਆ ਅਰਧ ਸੈਂਕੜਾ ਉਸਦੇ ਕਰੀਅਰ ਦਾ ਬੈਸਟ ਸਕੋਰ ਵੀ ਸੀ। ਉਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ 2017 'ਚ 56 ਤਾਂ 2018 'ਚ 52 ਦੌੜਾਂ ਬਣਾ ਚੁੱਕੇ ਹਨ।
ਪਹਿਲੇ 2 ਟੀ-20 'ਚ ਬਣਾਈਆਂ ਸਨ 0, 4 ਦੌੜਾਂ
ਪੰਤ ਦਾ ਸੀਰੀਜ਼ 'ਚ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ। ਪਹਿਲੇ ਟੀ-20 'ਚ ਉਹ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਦਰਅਸਲ ਪੰਤ ਜਦੋਂ ਕ੍ਰੀਜ਼ 'ਤੇ ਆਏ ਸਨ ਤਾਂ ਭਾਰਤੀ ਟੀਮ ਦਾ ਸਕੋਰ 32 ਸੀ। ਪੰਤ ਨੇ ਸਕੋਰ ਨੂੰ ਅੱਗੇ ਵਧਾਉਣ ਲਈ ਪਹਿਲੀ ਹੀ ਗੇਂਦ 'ਤੇ ਸ਼ਾਟ ਖੇਡਿਆ ਜੋ ਕਾਰਟਲ ਦੇ ਹੱਥਾਂ 'ਚ ਚੱਲਾ ਗਿਆ। ਇਸ ਤੋਂ ਬਾਅਦ ਦੂਜੇ ਟੀ-20 ਮੈਚ 'ਚ ਉਹ ਕੇਵਲ 4 ਹੀ ਦੌੜਾਂ ਬਣਾਈਆਂ ਸਨ।

Gurdeep Singh

This news is Content Editor Gurdeep Singh