ਆਸਟਰੇਲੀਆ ਖਿਲਾਫ ਦੂਜੇ ਵਨ ਡੇ 'ਚ ਪੰਤ ਦੀ ਜਗ੍ਹਾ ਇਸ ਨੌਜਵਾਨ ਖਿਡਾਰੀ ਨੂੰ ਮਿਲਿਆ ਮੌਕਾ

01/17/2020 11:32:58 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਅਤੇ ਆਸਟਰੇਲੀਆ ਕ੍ਰਿਕਟ ਟੀਮ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਮੈਚ 'ਚ ਪੈਟ ਕਮਿੰਸ ਦੀ ਗੇਂਦ ਵਿਕਟਕੀਪਰ-ਬੱਲੇਬਾਜ਼ ਦੇ ਰਿਸ਼ਭ ਪੰਤ ਦੇ ਹੈਲਮੈਟ 'ਤੇ ਲੱਗੀ ਸੀ, ਜਿਸ ਦੀ ਵਜ੍ਹਾ ਕਰਕੇ ਉਹ ਰੂਲਡ ਆਊਟ ਹੋ ਗਏ। ਫਿਲਹਾਲ ਭਾਰਤੀ ਵਿਕਟਕੀਪਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹੁਣ ਸੀਰੀਜ਼ ਦਾ ਦੂਜੇ ਲਈ ਆਂਧਰਾ ਦੇ ਵਿਕਟਕੀਪਰ-ਬੱਲੇਬਾਜ ਕੇ. ਐੱਸ. ਭਰਤ ਨੂੰ ਟੀਮ 'ਚ ਸ਼ਾਮਲ ਕਰ ਲਿਆ ਗਿਆ ਹੈ। ਹੁਣ ਸੀਰੀਜ਼ ਦਾ ਦੂਜਾ ਮੈਚ 17 ਜਨਵਰੀ ਮਤਲਬ ਅੱਜ ਰਾਜਕੋਟ 'ਚ ਖੇਡਿਆ ਜਾਵੇਗਾ। ਇਸ ਮੈਚ 'ਚ ਇਕ ਪਾਸੇ ਆਸਟਰੇਲੀਆਈ ਟੀਮ ਜਿੱਤ ਦਰਜ ਕਰਕੇ 2-0 ਦੀ ਅਜੇਤੂ ਬੜ੍ਹਤ ਬਣਾਉਣਾ ਚਾਹੇਗੀ, ਤਾਂ ਉਥੇ ਹੀ ਟੀਮ ਇੰਡੀਆ ਲਈ ਇਸ ਮੈਚ 'ਚ ਕਰੋ ਜਾਂ ਮਰੋ ਦੀ ਹਾਲਤ ਹੈ।PunjabKesari

ਰਿਸ਼ਭ ਪੰਤ ਦੇ ਹੈੱਲਮੈਟ 'ਚ ਮੰਗਲਵਾਰ ਨੂੰ ਪਹਿਲੇ ਵਨ ਡੇ 'ਚ ਬੱਲੇਬਾਜ਼ੀ ਕਰਦੇ ਹੋਏ ਗੇਂਦ ਲੱਗ ਗਈ ਸੀ, ਜਿਸ ਕਾਰਨ ਉਹ ਦੂਜੀ ਪਾਰੀ ਦੇ ਦੌਰਾਨ ਫਿਲਡਿੰਗ ਕਰਨ ਨਹੀਂ ਉਤਰੇ ਸਨ। ਆਂਧਰਾ ਦੇ ਵਿਕਟਕੀਪਰ-ਬੱਲੇਬਾਜ਼ ਕੇ . ਐੱਸ. ਭਰਤ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕਰਕੇ ਟੀਮ ਇੰਡੀਆ ਦੇ ਦਰਵਾਜੇ 'ਤੇ ਦਸਤਕ ਦੇ ਰਹੇ ਸਨ। ਹੁਣ ਰਿਸ਼ਭ ਪੰਤ ਦੇ ਕੁਨੈਕਸ਼ਨ ਦੇ ਚੱਲਦੇ ਟੀਮ ਇੰਡੀਆ ਵਲੋਂ ਕੇ. ਐੱਸ ਭਰਤ ਨੂੰ ਬਤੌਰ ਬੈਕਅਪ ਵਿਕਟਕੀਪਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।PunjabKesariਕੇ. ਐੱਸ. ਭਰਤ ਮੈਚਾਂ ਦੇ ਅੰਕੜਿਆਂ 'ਤੇ ਇਕ ਨਜ਼ਰ
ਕੇ. ਐੱਸ ਭਰਤ ਦੇ ਘਰੇਲੂ ਅੰਕੜਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 74 ਮੈਚਾਂ 'ਚ 37.66 ਦੇ ਔਸਤ ਤੋਂ 4143 ਦੌੜਾਂ ਬਣਾਈਆਂ ਅਤੇ ਨਾਲ ਹੀ 27 ਸਟੰਪਿੰਗ ਵੀ ਭਰਤ ਦੇ ਨਾਂ ਦਰਜ ਹੈ। ਉਥੇ ਹੀ 51 ਲਿਸਟ-ਏ ਮੈਚਾਂ 'ਚ 28.14 ਦੇ ਔਸਤ ਦੇ ਨਾਲ 1351 ਦੌੜਾਂ ਬਣਾਈਆਂ ਹਨ। ਇਸ 'ਚ ਵਿਕਟਕੀਪਿੰਗ ਕਰਦੇ ਹੋਏ 11 ਸਟੰਪਿੰਗ ਵੀ ਕੀਤੀਆਂ ਹਨ।


Related News