WI vs IND : ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟੈਸਟ ਕੈਂਪ ਲਈ ਟੀਮ ਦਾ ਕੀਤਾ ਐਲਾਨ

06/30/2023 11:29:06 AM

ਸਪੋਰਟਸ ਡੈਸਕ— ਕ੍ਰਿਕਟ ਵੈਸਟਇੰਡੀਜ਼ ਨੇ ਸ਼ੁੱਕਰਵਾਰ ਨੂੰ ਭਾਰਤ ਖ਼ਿਲਾਫ਼ 12 ਜੁਲਾਈ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਤਿਆਰੀ ਕੈਂਪ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਖ਼ਾਸ ਤੌਰ 'ਤੇ, ਰੋਸਟਨ ਚੇਜ਼, ਜੇਸਨ ਹੋਲਡਰ, ਕਾਇਲ ਮੇਅਰਜ਼ ਅਤੇ ਜੇਸਨ ਹੋਲਡਰ ਵਰਗੇ ਪ੍ਰਮੁੱਖ ਮੈਂਬਰ ਕੈਂਪ ਦਾ ਹਿੱਸਾ ਨਹੀਂ ਹਨ। ਜ਼ਿੰਬਾਬਵੇ 'ਚ ਚੱਲ ਰਹੇ ਵਨ ਡੇਅ  ਵਿਸ਼ਵ ਕੱਪ ਕੁਆਲੀਫਾਇਰ ਦੇ ਨਾਲ, ਇਹ ਸਾਰੇ ਸਟਾਰ ਖਿਡਾਰੀ 9 ਜੁਲਾਈ ਤੱਕ ਟੀਮ 'ਚ ਸ਼ਾਮਲ ਹੋ ਜਾਣਗੇ।
ਕ੍ਰਿਕੇਟ ਵੈਸਟਇੰਡੀਜ਼ ਨੇ ਕਿਹਾ, "ਸੀ.ਡਬਲਿਊ.ਆਈ. ਪੁਰਸ਼ ਚੋਣ ਪੈਨਲ ਨੇ ਕੈਰੇਬੀਅਨ 'ਚ ਭਾਰਤ ਦੇ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਤਿਆਰੀ ਕੈਂਪ ਲਈ ਅੱਜ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਕੈਂਪ ਸ਼ੁੱਕਰਵਾਰ 30 ਜੂਨ ਨੂੰ ਐਂਟੀਗੁਆ 'ਚ ਸੀਸੀਜੀ 'ਚ ਸ਼ੁਰੂ ਹੋਵੇਗਾ। ਟੀਮ ਐਤਵਾਰ 9 ਜੁਲਾਈ ਨੂੰ ਡੋਮਿਨਿਕਾ ਜਾਵੇਗੀ।

ਇਹ ਵੀ ਪੜ੍ਹੋ: ਕ੍ਰਿਸ ਗੇਲ ਅਤੇ ਵਰਿੰਦਰ ਸਹਿਵਾਗ ਫਿਰ ਉਤਰਨਗੇ ਮੈਦਾਨ 'ਚ, ਇਸ ਲੀਗ 'ਚ ਮਚਾਉਣਗੇ ਧੂਮ
ਭਾਰਤ ਦੇ ਖ਼ਿਲਾਫ਼ ਟੈਸਟ ਲਈ ਵੈਸਟਇੰਡੀਜ਼ ਦੀ ਸ਼ੁਰੂਆਤੀ ਟੀਮ: ਕ੍ਰੈਗ ਬ੍ਰੈਥਵੇਟ (ਕਪਤਾਨ), ਅਲਿਕ ਅਥਾਨਾਜ਼, ਜੇਰਮੇਨ ਬਲੈਕਵੁੱਡ, ਨਕਰੁਮਾਹ ਬੋਨਰ, ਟੈਗੇਨਾਰਿਨ ਚੰਦਰਪਾਲ, ਰਹਿਕੀਮ ਕੋਰਨਵਾਲ, ਜੋਸ਼ੂਆ ਡਾ ਸਿਲਵਾ, ਸ਼ੈਨਨ ਗੈਬਰੀਅਲ, ਕੇਵਮ ਹੋਜ, ਅਕੀਮ ਜਾਰਡਨ, ਜਾਇਰ ਮੈਕਐਲਿਸਟਰ, ਅਕੀਮ ਜਾਰਡਨ, ਜਾਇਰ ਮੈਕਐਲਿਸਟਰ, ਮਾਰਕਿਨੋ ਮਾਈਂਡਲੇ, ਐਂਡਰਸਨ ਫਿਲਿਪ, ਰੈਮਨ ਰੀਫਰ, ਕੇਮਰ ਰੋਚ, ਜੇਡਨ ਸੀਲਜ਼, ਜੋਮੇਲ ਵਾਰਿਕਨ।
ਭਾਰਤ ਪਹਿਲਾਂ ਹੀ ਰੋਹਿਤ ਸ਼ਰਮਾ ਦੀ ਅਗਵਾਈ 'ਚ ਆਪਣੀ 16 ਮੈਂਬਰੀ ਟੈਸਟ ਟੀਮ ਦਾ ਐਲਾਨ ਕਰ ਚੁੱਕਾ ਹੈ। ਹਾਲਾਂਕਿ ਟੀ-20 ਟੀਮ ਦਾ ਐਲਾਨ ਹੋਣਾ ਬਾਕੀ ਹੈ।
ਭਾਰਤ ਦੀ ਟੈਸਟ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐੱਸ ਭਾਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜੈਦੇਵ ਉਨਾਦਕਟ, ਨਵਦੀਪ ਸੈਣੀ।

ਇਹ ਵੀ ਪੜ੍ਹੋ: ਸਹਿਵਾਗ ਨੇ ਯਾਦਗਾਰ ਪਾਰੀ 'ਚ ਵਰਤੋਂ ਕੀਤੇ ਬੱਲੇ ਦੀ ਤਸਵੀਰ ਕੀਤੀ ਸ਼ੇਅਰ, ਲਿਖਿਆ- 293 ਵਾਲਾ ਖੋਹ ਗਿਆ
ਭਾਰਤ ਦੀ ਵਨਡੇ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਜੈਦੇਵ ਉਨਾਦਕਟ, ਮੁਹੰਮਦ ਸਿਰਾਜ, ਉਮਰਾਨ ਮਲਿਕ, ਮੁਕੇਸ਼ ਕੁਮਾਰ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Aarti dhillon

This news is Content Editor Aarti dhillon