WI vs IND 3rd T20I : ਸੰਜੇ ਮਾਜ਼ਰੇਕਰ ਨੇ ਸੂਰਿਆਕੁਮਾਰ ਨਹੀਂ ਸਗੋਂ ਇਸ ਨੂੰ ਦੱਸਿਆ ''ਅਸਲੀ ਮੈਚ ਜੇਤੂ''

08/09/2023 4:15:35 PM

ਸਪੋਰਟਸ ਡੈਸਕ— ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਦੋ ਟੀ-20 ਮੈਚਾਂ 'ਚ ਹਾਰ ਤੋਂ ਬਾਅਦ ਭਾਰਤ ਨੇ 8 ਅਗਸਤ ਨੂੰ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ 'ਚ ਖੇਡੇ ਗਏ ਤੀਜੇ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ। ਹਾਰਦਿਕ ਪੰਡਿਆ ਐਂਡ ਕੰਪਨੀ ਨੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸੂਰਿਆਕੁਮਾਰ ਯਾਦਵ ਦੀ ਜ਼ਬਰਦਸਤ ਪਾਰੀ ਦੇ ਦਮ 'ਤੇ ਮੇਜ਼ਬਾਨ ਟੀਮ ਨੂੰ 7 ਵਿਕਟਾਂ ਨਾਲ ਹਰਾਇਆ। ਜਿੱਥੇ ਕਈਆਂ ਨੇ ਇਸ ਜਿੱਤ ਲਈ ਸੂਰਿਆਕੁਮਾਰ ਦੀ ਪ੍ਰਸ਼ੰਸਾ ਕੀਤੀ ਤਾਂ ਸਾਬਕਾ ਭਾਰਤੀ ਕ੍ਰਿਕਟਰ ਅਤੇ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਕੁਲਦੀਪ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਤਜਰਬੇਕਾਰ ਮੈਚ ਜੇਤੂ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਸੂਰਿਆ ਫਿਰ ਤੋਂ ਸ਼ਾਨਦਾਰ ਸੀ ਪਰ ਮੇਰੇ ਲਈ ਅਸਲ ਮੈਚ ਜੇਤੂ ਕੁਲਦੀਪ ਸਨ। ਪੂਰਨ ਸਮੇਤ ਚੋਟੀ ਦੇ ਕ੍ਰਮ ਦੀਆਂ 3 ਵਿਕਟਾਂ ਲੈ ਕੇ ਵੈਸਟਇੰਡੀਜ਼ ਨੂੰ 159 ਦੌੜਾਂ 'ਤੇ ਰੋਕ ਦਿੱਤਾ। ਸ਼ਾਬਾਸ਼ ਕੁਲਦੀਪ!

ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ 'ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼

 

ਕੁਲਦੀਪ ਨੇ ਟੀ-20 ਫਾਰਮੈਟ 'ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲਾ ਭਾਰਤੀ ਖਿਡਾਰੀ ਬਣ ਕੇ ਇਕ ਨਵੀਂ ਉਪਲੱਬਧੀ ਜੋੜੀ। ਅਨੁਭਵੀ ਸਪਿਨਰ ਨੇ ਵੈਸਟਇੰਡੀਜ਼ 'ਚ ਚੱਲ ਰਹੀ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੀ-20 ਮੈਚ ਦੌਰਾਨ ਆਪਣੇ 30ਵੇਂ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ 34 ਮੈਚਾਂ 'ਚ 50 ਵਿਕਟਾਂ ਲੈਣ ਵਾਲੇ ਯੁਜਵਿੰਦਰ ਚਾਹਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਕੁਲਦੀਪ ਦਾ 50ਵਾਂ ਟੀ20ਆਈ ਵਿਕਟ ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਦਾ ਸੀ ਜੋ ਪਹਿਲੀ ਪਾਰੀ ਦੇ 15ਵੇਂ ਓਵਰ 'ਚ 42 ਦੌੜਾਂ ਬਣਾ ਕੇ ਆਊਟ ਹੋਏ। ਇਸ 28 ਸਾਲਾ ਖਿਡਾਰੀ ਨੇ ਮੁਕਾਬਲੇ 'ਚ ਜਾਨਸਨ ਚਾਰਲਸ ਅਤੇ ਖਤਰਨਾਕ ਨਿਕੋਲਸ ਪੂਰਨ ਦੀਆਂ ਵਿਕਟਾਂ ਵੀ ਲਈਆਂ।

ਇਹ ਵੀ ਪੜ੍ਹੋ- ਵਿਸ਼ਵ ਐਥਲੈਟਕਿਸ ਚੈਂਪੀਅਨਸ਼ਿਪ ’ਚ ਭਾਰਤ ਦੀ 28 ਮੈਂਬਰੀ ਟੀਮ ਦੀ ਅਗਵਾਈ ਕਰੇਗਾ ਨੀਰਜ ਚੋਪੜਾ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Aarti dhillon

This news is Content Editor Aarti dhillon