WI vs IND, 2nd T20I : ਟੀਮ ਇੰਡੀਆ ਹਾਰੀ, ਆਖਰੀ ਓਵਰ 'ਚ ਜਿੱਤਿਆ ਵੈਸਟਇੰਡੀਜ਼

08/02/2022 2:40:51 AM

ਬਾਸੇਟੇਰੇ (ਸੇਂਟ ਕਿਟਸ ਐਂਡ ਨੇਵਿਸ) : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੇਂਟ ਕਿਟਸ 'ਚ ਖੇਡੇ ਗਏ ਦੂਸਰੇ ਟੀ-20 ਮੈਚ 'ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਭਾਰਤ ਇਹ ਮੈਚ 5 ਵਿਕਟਾਂ ਨਾਲ ਹਾਰ ਗਿਆ ਅਤੇ ਵੈਸਟਇੰਡੀਜ਼ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਟੀਮ ਇੰਡੀਆ ਇਸ ਮੈਚ 'ਚ ਸਿਰਫ 138 ਦੌੜਾਂ ਹੀ ਬਣਾ ਸਕੀ, ਜਿਸ ਦੇ ਜਵਾਬ 'ਚ ਵੈਸਟਇੰਡੀਜ਼ ਨੇ ਆਖਰੀ ਓਵਰ 'ਚ ਮੈਚ ਜਿੱਤ ਲਿਆ।

ਵੈਸਟਇੰਡੀਜ਼ ਨੂੰ ਆਖਰੀ ਓਵਰ 'ਚ 10 ਦੌੜਾਂ ਦੀ ਲੋੜ ਸੀ, ਭਾਰਤ ਲਈ ਆਵੇਸ਼ ਖਾਨ ਨੇ ਗੇਂਦਬਾਜ਼ੀ ਕੀਤੀ। ਆਵੇਸ਼ ਤੋਂ ਇੱਥੇ ਗਲਤੀ ਹੋ ਗਈ ਅਤੇ ਪਹਿਲੀ ਹੀ ਗੇਂਦ ਨੋ ਬਾਲ ਚਲੀ ਗਈ। ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਬੱਲੇਬਾਜ਼ ਡੇਵੋਨ ਥਾਮਸ ਨੇ ਫ੍ਰੀ-ਹਿੱਟ 'ਤੇ ਛੱਕਾ ਲਗਾਇਆ, ਅਗਲੀ ਹੀ ਗੇਂਦ 'ਤੇ ਚੌਕਾ ਲਗਾ ਦਿੱਤਾ ਤੇ ਭਾਰਤ ਮੈਚ ਹਾਰ ਗਿਆ।

ਵੈਸਟਇੰਡੀਜ਼ ਦੀ ਪਾਰੀ

ਪਹਿਲੀ ਵਿਕਟ - ਕੇ ਐੱਲ ਮੇਅਰਸ (8 ਦੌੜਾਂ) 6.1 ਓਵਰ, 46/1
ਦੂਜੀ ਵਿਕਟ - ਨਿਕੋਲਸ ਪੂਰਨ (14 ਦੌੜਾਂ) 9.4 ਓਵਰ, 71/2
ਤੀਸਰਾ ਵਿਕਟ - ਸ਼ਿਮਰੋਨ ਹੇਟਮਾਇਰ (6 ਦੌੜਾਂ) 12.3 ਓਵਰ, 83/3
ਚੌਥੀ ਵਿਕਟ - ਬ੍ਰੈਂਡਨ ਕਿੰਗ (68 ਦੌੜਾਂ) 15.3 ਓਵਰ 107/4
ਪੰਜਵੀਂ ਵਿਕਟ - ਰੋਵਮੈਨ ਪਾਵੇਲ (5 ਦੌੜਾਂ) 18.2 ਓਵਰ, 124/5

ਟੀਮ ਇੰਡੀਆ ਦੀ ਬੱਲੇਬਾਜ਼ੀ ਯੂਨਿਟ ਦਾ ਫਲਾਪ ਸ਼ੋਅ

ਵੈਸਟਇੰਡੀਜ਼ ਲਈ ਓਬੇਦ ਮੈਕੋਏ ਨੇ ਇਸ ਮੈਚ ਵਿੱਚ 6 ਵਿਕਟਾਂ ਲਈਆਂ, ਜੋ ਕਿ ਇਕ ਰਿਕਾਰਡ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਸਾਰੇ ਬੱਲੇਬਾਜ਼ ਆਏ ਰਾਮ-ਗਏ ਰਾਮ ਮੋਡ 'ਚ ਨਜ਼ਰ ਆਏ। ਇਸ ਮੈਚ ਦੀ ਪਹਿਲੀ ਗੇਂਦ 'ਤੇ ਕਪਤਾਨ ਰੋਹਿਤ ਸ਼ਰਮਾ ਆਊਟ ਹੋ ਗਏ ਸਨ।


Manoj

Content Editor

Related News