ਰਾਹੁਲ ਦ੍ਰਾਵਿੜ ਤੋਂ ਬਾਅਦ ਕੌਣ ਬਣ ਸਕਦਾ ਹੈ ਟੀਮ ਇੰਡੀਆ ਦਾ ਨਵਾਂ ਕੋਚ, ਜਾਣੋ ਇਸ ਬਾਰੇ

11/23/2023 1:59:03 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਅਤੇ ਸ਼ੁਰੂ ਤੋਂ ਲੈ ਕੇ ਸੈਮੀਫਾਈਨਲ ਤੱਕ ਸਾਰੇ ਮੈਚ ਜਿੱਤੇ ਹਨ। ਹਾਲਾਂਕਿ, ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਫਾਈਨਲ ਮੈਚ ਵਿੱਚ ਆਸਟਰੇਲੀਆ ਤੋਂ ਹਾਰ ਗਈ ਸੀ, ਜਿਸ ਕਾਰਨ ਵਿਸ਼ਵ ਚੈਂਪੀਅਨ ਨਹੀਂ ਬਣ ਸਕੀ ਸੀ। ਟੀਮ ਇੰਡੀਆ ਦੇ ਇਸ ਸ਼ਾਨਦਾਰ ਸਫਰ 'ਚ ਸਾਰੇ ਖਿਡਾਰੀਆਂ ਅਤੇ ਕਪਤਾਨ ਦੇ ਨਾਲ-ਨਾਲ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਰਾਹੁਲ ਦ੍ਰਾਵਿੜ ਦੀ ਕੋਚਿੰਗ 'ਚ ਟੀਮ ਇੰਡੀਆ ਨੇ ਲਗਭਗ 12 ਸਾਲ ਬਾਅਦ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਜਿੱਤਿਆ ਅਤੇ ਫਾਈਨਲ 'ਚ ਪਹੁੰਚੀ।

ਇਹ ਵੀ ਪੜ੍ਹੋ : ਨੌਜਵਾਨ ਭਾਰਤੀ ਟੀਮ ਦੇਵੇਗੀ ਆਸਟ੍ਰੇਲੀਆ ਨੂੰ ਟੱਕਰ, ਅੱਜ ਹੋਵੇਗਾ ਟੀ-20 ਲੜੀ ਦਾ ਪਹਿਲਾ ਮੁਕਾਬਲਾ

ਇਸ ਵਿਸ਼ਵ ਕੱਪ ਦੇ ਨਾਲ ਹੀ ਰਾਹੁਲ ਦ੍ਰਾਵਿੜ ਦਾ ਕੋਚਿੰਗ ਕਾਰਜਕਾਲ ਵੀ ਖਤਮ ਹੋ ਗਿਆ ਹੈ ਅਤੇ ਵਿਸ਼ਵ ਕੱਪ ਦਾ ਫਾਈਨਲ ਮੈਚ ਰਾਹੁਲ ਦ੍ਰਾਵਿੜ ਦੇ ਕੋਚਿੰਗ ਕਾਰਜਕਾਲ ਦਾ ਆਖਰੀ ਮੈਚ ਸੀ। ਅਜਿਹੇ 'ਚ ਰਾਹੁਲ ਦ੍ਰਾਵਿੜ ਟੀਮ ਇੰਡੀਆ ਦੀ ਕੋਚਿੰਗ ਜਾਰੀ ਰੱਖਣਗੇ ਜਾਂ ਨਹੀਂ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਦ੍ਰਾਵਿੜ ਹੁਣ ਟੀਮ ਇੰਡੀਆ ਦੇ ਮੁੱਖ ਕੋਚ ਬਣੇ ਰਹਿਣ ਦੇ ਇੱਛੁਕ ਨਹੀਂ ਹਨ।

ਰਾਹੁਲ ਦ੍ਰਾਵਿੜ ਨੇ ਪਿਛਲੇ 20 ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਨਾਲ ਬਤੌਰ ਖਿਡਾਰੀ, ਕਪਤਾਨ ਅਤੇ ਕੋਚ ਸਫਰ ਕੀਤਾ ਹੈ ਪਰ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ ਅਤੇ ਜੇਕਰ ਉਹ ਭਾਰਤੀ ਟੀਮ ਦੇ ਕੋਚ ਬਣੇ ਰਹੇ ਤਾਂ ਅਜਿਹਾ ਸੰਭਵ ਨਹੀਂ ਹੈ। ਅਜਿਹੇ 'ਚ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਦ੍ਰਾਵਿੜ ਹੁਣ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਦੀ ਟੀਮ ਇੰਡੀਆ 'ਚ ਕੋਚਿੰਗ ਦਾ ਕਾਰਜਕਾਲ ਵਧਾਉਣ ਦੀ ਕੋਈ ਇੱਛਾ ਨਹੀਂ ਹੈ।

ਇਹ ਵੀ ਪੜ੍ਹੋ : ਸਾਰਾ ਤੇਂਦੁਲਕਰ ਨੇ ਸ਼ੁਭਮਨ ਗਿੱਲ ਨਾਲ ਸਾਹਮਣੇ ਆਈ ਤਸਵੀਰ 'ਤੇ ਤੋੜੀ ਚੁੱਪੀ, ਪੋਸਟ ਪਾ ਕੇ ਕਹੀਆਂ ਇਹ ਗੱਲਾਂ

ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਜੇਕਰ ਰਾਹੁਲ ਦ੍ਰਾਵਿੜ ਨਹੀਂ ਤਾਂ ਟੀਮ ਇੰਡੀਆ ਦਾ ਮੁੱਖ ਕੋਚ ਕੌਣ ਹੋਵੇਗਾ। ਫਿਲਹਾਲ ਇਸ ਸਵਾਲ ਦਾ ਕੋਈ ਅਧਿਕਾਰਤ ਜਵਾਬ ਨਹੀਂ ਹੈ ਪਰ ਖਬਰਾਂ ਮੁਤਾਬਕ ਐੱਨ. ਸੀ. ਏ. ਹੈੱਡ ਅਤੇ ਰਾਹੁਲ ਦ੍ਰਾਵਿੜ ਦੇ ਪੁਰਾਣੇ ਦੋਸਤ ਵੀ. ਵੀ. ਐੱਸ. ਲਕਸ਼ਮਣ ਨੇ ਟੀਮ ਇੰਡੀਆ ਦਾ ਮੁੱਖ ਕੋਚ ਬਣਨ 'ਚ ਆਪਣੀ ਦਿਲਚਸਪੀ ਦਿਖਾਈ ਹੈ। ਲਕਸ਼ਮਣ ਪਿਛਲੇ ਕੁਝ ਸਾਲਾਂ ਤੋਂ ਐਨਸੀਏ ਦੇ ਮੁਖੀ ਹਨ, ਅਤੇ ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਕੁਝ ਮੌਕਿਆਂ 'ਤੇ ਟੀਮ ਇੰਡੀਆ ਨੂੰ ਕੋਚ ਵੀ ਦੇ ਚੁੱਕੇ ਹਨ। ਅਜਿਹੇ 'ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ 'ਚ ਵੀ. ਵੀ. ਐੱਸ. ਲਕਸ਼ਮਣ ਮੁੱਖ ਕੋਚ ਹੋ ਸਕਦੇ ਹਨ ਅਤੇ ਅਗਲੇ ਮਹੀਨੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਵੀਵੀਐੱਸ ਲਕਸ਼ਮਣ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕਰ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh