CWC 2019 : ਕੋਹਲੀ ਦੇ ਸਾਹਮਣੇ 4 ਨੰਬਰ ਦੀ ਚੁਣੌਤੀ, ਕੀ ਪੰਤ ਨੂੰ ਮਿਲੇਗਾ ਅੱਜ ਮੌਕਾ

06/27/2019 1:01:36 PM

ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ ਲੀਗ ਮੈਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵੀਰਵਾਰ ਨੂੰ ਖੇਡਿਆ ਜਾਣਾ ਹੈ। ਭਾਰਤੀ ਟੀਮ ਅਜੇਤ ਤੱਕ ਅਜੇਤੂ ਹੈ। ਅਫਗਾਨਿਸਤਾਨ ਖਿਲਾਫ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਟੀਮ ਦੇ ਮਿਡਲ ਆਰਡਰ ਵਿਚ ਕੇਦਾਰ ਜਾਧਵ ਨੂੰ ਛੱਡ ਕੇ ਸਾਰਿਆਂ ਨਿਰਾਸ਼ ਕੀਤਾ ਸੀ। ਅਜਿਹੇ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਇਕ ਵਾਰ ਫਿਰ ਨੰਬਰ-4 'ਤੇ ਬੱਲੇਬਾਜ਼ੀ ਨੂੰ ਲੈ ਕੇ ਫੱਸ ਗਏ ਹਨ ਅਜਿਹੇ 'ਚ ਸ਼ਿਖਰ ਧਵਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਹੋਏ ਰਿਸ਼ਭ ਪੰਤ ਨੂੰ ਵੈਸਟਇੰਡੀਜ਼ ਖਿਲਾਫ ਮੈਚ ਵਿਚ ਮੌਕਾ ਮਿਲ ਸਕਦਾ ਹੈ।

ਦਰਅਸਲ, ਵਰਲਡ ਕੱਪ ਵਿਚ ਭਾਰਤੀ ਟੀਮ ਨੰਬਰ-4 'ਤੇ 3 ਬੱਲੇਬਾਜ਼ਾਂ ਨੂੰ ਮੌਕਾ ਦੇ ਚੁੱਕੀ ਹੈ। ਦੱਖਣੀ ਅਫਰੀਕਾ ਖਿਲਾਫ ਖੇਡੇ ਮੁਕਾਬਲੇ ਵਿਚ ਰਾਹੁਲ ਨੂੰ ਨੰਬਰ 4 'ਤੇ ਬੱਲੇਬਾਜ਼ੀ ਦਾ ਮੌਕਾ ਮਿਲਿਆ ਸੀ ਪਰ ਸ਼ਿਖਰ ਧਵਨ ਦੇ ਬਾਹਰ ਹੋਣ ਤੋਂ ਬਾਅਦ ਰਾਹੁਲ ਹੁਣ ਓਪਨਿੰਗ ਕਰ ਰਹੇ ਹਨ। 

ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਜੋ ਕਿ ਟੀਮ ਵਿਚ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹਨ ਉਸਨੂੰ ਵਿਰਾਟ ਕੋਹਲੀ ਨੇ ਆਸਟਰੇਲੀਆ ਅਤੇ ਪਾਕਿਸਤਾਨ ਖਿਲਾਫ 4 ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਸੀ।

ਅਫਗਾਨਿਸਤਾਨ ਖਿਲਾਫ ਮੈਚ ਵਿਚ ਵਿਜੇ ਸ਼ੰਕਰ ਨੇ ਨੰਬਰ-4 'ਤੇ ਬੱਲੇਬਾਜ਼ੀ ਕਰਦਿਆਂ 29 ਦੌੜਾਂ ਦੀ ਪਾਰੀ ਖੇਡੀ ਸੀ। ਸ਼ੰਕਰ ਦਾ ਇਕ ਫਾਇਦਾ ਇਹ ਵੀ ਹੈ ਕਿ ਉਹ ਬੱਲੇਬਾਜ਼ੀ ਵੀ ਕਰ ਸਕਦੇ ਹਨ ਪਰ ਅਫਗਾਨਿਸਤਾਨ ਮੈਚ ਵਿਚ ਕੋਹਲੀ ਨੇ ਉਸ ਤੋਂ ਗੇਂਦਬਾਜ਼ੀ ਨਹੀਂ ਕਰਾਈ ਸੀ। ਅਜਿਹੇ 'ਚ ਨੰਬਰ-4 ਲਈ ਦਾਅਵਾ ਮਜ਼ਬੂਤ ਨਹੀਂ ਦਿਸਦਾ।

ਅਜੇ ਤੱਕ ਵਨ ਡੇ ਮੈਚਾਂ ਵਿਚ 77 ਪਾਰੀਆਂ ਖੇਡਣ ਵਾਲੇ ਦਿਨੇਸ਼ ਕਾਰਤਿਕ ਨੂੰ ਸਭ ਤੋਂ ਵੱਧ ਨੰਬਰ-4 'ਤੇ ਹੀ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਹੈ ਪਰ ਫਿਲਹਾਲ ਵਰਲਡ ਕੱਪ ਪਲੇਇੰਗ ਇਲੈਵਨ ਵਿਚ ਉਸਨੂੰ ਮੌਕਾ ਨਹੀਂ ਮਿਲਿਆ ਹੈ। ਸੱਟ ਕਾਰਨ ਸ਼ਿਖਰ ਧਵਨ ਦੀ ਜਗ੍ਹਾ ਟੀਮ ਵਿਚ ਸ਼ਾਮਲ ਹੋਏ ਪੰਤ ਨੂੰ ਵਰਲਡ ਕੱਪ ਵਿਚ ਜਗ੍ਹਾ ਤਾਂ ਮਿਲੀ ਹੈ ਪਰ ਉਸਨੂੰ ਪਲੇਇੰਗ ਇਲੈਵਨ ਵਿਚ ਮੌਕਾ ਨਹੀਂ ਮਿਲਿਆ ਹੈ। ਪੰਤ ਨੂੰ ਸਿਰਫ 5 ਵਨ ਡੇ ਮੈਚਾਂ ਦਾ ਹੀ ਤਜ਼ਰਬਾ ਹੈ। ਆਈ. ਪੀ. ਐੱਲ. ਵਿਚ ਪੰਤ ਸ਼ਾਨਦਾਰ ਬੱਲੇਬਾਜ਼ੀ ਕਰਕੇ ਧਮਾਲ ਮਚਾ ਚੁੱਕੇ ਹਨ। ਪੰਤ ਪਿਛਲੇ ਸਾਲ ਇੰਗਲੈਂਡ ਵਿਚ ਸੈਂਕੜਾ ਵੀ ਲਗਾ ਚੁੱਕੇ ਹਨ। ਉੱਥੇ ਹੀ ਕਪਤਾਨ ਵਿਰਾਟ ਕੋਹਲੀ ਨੂੰ ਲੰਬੇ ਸਮੇ2 ਤੱਕ ਪਲੇਇੰਗਲ ਇਲੈਵਨ ਤੋਂ ਬਾਹਰ ਰੱਖਣਾ ਆਸਾਨ ਨਹੀਂ ਹੋਵੇਗਾ।