ਜਦੋਂ ਵਿਰਾਟ ਬੋਲੇ- ਪਿਆਰ 'ਚ ਸਿਰਫ ਇਕ ਵਾਰ ਹੀ ਡਿੱਗਿਆ ਹਾਂ

10/16/2017 11:30:03 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਅਤੇ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਛੇਤੀ ਹੀ ਜੀ.ਟੀ.ਵੀ. ਦੇ ਦਿਵਾਲੀ ਸਪੈਸ਼ਲ ਸ਼ੋਅ ਵਿਚ ਇਕੱਠੇ ਨਜ਼ਰ ਆਉਣਗੇ। ਹਾਲ ਹੀ ਵਿਚ ਇਸ ਸ਼ੋਅ ਦਾ ਇੱਕ ਪ੍ਰੋਮੋ ਟਵਿੱਟਰ ਉੱਤੇ ਰਲੀਜ਼ ਹੋਇਆ, ਜਿਸ ਵਿਚ ਆਮਿਰ ਅਤੇ ਵਿਰਾਟ ਦੀ ਮਜ਼ੇਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਦੌਰਾਨ ਦੋਨਾਂ ਨੇ ਕਈ ਸੀਕਰੇਟਸ ਦਾ ਵੀ ਖੁਲਾਸਾ ਕੀਤਾ। ਨਾਲ ਹੀ ਵਿਰਾਟ ਦੀ ਪ੍ਰੇਮਿਕਾ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਵੀ ਕਈ ਗੱਲਾਂ ਹੋਈਆਂ।

ਜਦੋਂ ਵਿਰਾਟ ਬੋਲੇ ਪਿਆਰ ਵਿਚ ਇੱਕ ਹੀ ਵਾਰ ਡਿਗਿਆ ਹਾਂ
ਇਸ ਸ਼ੋਅ ਨੂੰ ਆਉਸ਼ਮਾਨ ਖੁਰਾਨਾ ਦੇ ਛੋਟੇ ਭਰਾ ਅਪਾਰਸ਼ਕਤੀ ਖੁਰਾਨਾ ਹੋਸਟ ਕਰਣਗੇ। ਜੋ ਦੰਗਲ ਵਿਚ ਆਮਿਰ ਦੇ ਭਤੀਜੇ ਦਾ ਰੋਲ ਵੀ ਕਰ ਚੁੱਕੇ ਹਨ। ਸ਼ੋਅ ਵਿਚ ਜਦੋਂ ਉਨ੍ਹਾਂ ਨੇ ਵਿਰਾਟ ਨਾਲ ਪਿਆਰ ਨੂੰ ਲੈ ਕੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਪਿਆਰ ਵਿਚ ਇਕ ਹੀ ਵਾਰ ਡਿੱਗਿਆ ਹਾਂ। ਜਿਸਨੂੰ ਸੁਣ ਕੇ ਸਾਰੇ ਹੱਸ ਪਏ। ਇਸ ਦੌਰਾਨ ਆਮਿਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੰਗਲ ਲਈ ਭਾਰ ਵਧਾ ਲਿਆ ਸੀ ਤਾਂ ਉਨ੍ਹਾਂ ਦੇ ਦੋਸਤਾਂ ਨੂੰ ਲੱਗਦਾ ਸੀ ਕਿ ਹੁਣ ਉਨ੍ਹਾਂ ਦਾ ਕੁਝ ਨਹੀਂ ਹੋ ਸਕਦਾ।

ਵਿਰਾਟ ਨੂੰ ਚੀਕੂ ਬੁਲਾਉਂਦੀ ਹੈ ਅਨੁਸ਼ਕਾ
ਇਹ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਵਿਰਾਟ ਆਪਣੀ ਪ੍ਰੇਮਿਕਾ ਅਨੁਸ਼ਕਾ ਨੂੰ ਨੁਸ਼ਕੀ ਨਾਮ ਨਾਲ ਬੁਲਾਉਂਦੇ ਹਨ। ਪਰ ਇਸ ਐਪੀਸੋਡ ਵਿਚ ਵਿਰਾਟ ਨੇ ਅਨੁਸ਼ਕਾ ਵਲੋਂ ਰੱਖੇ ਗਏ ਉਨ੍ਹਾਂ ਦੇ ਨਿਕਨੇਮ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਨੁਸ਼ਕਾ ਨੇ ਉਨ੍ਹਾਂ ਲਈ ਇੱਕ ਪਿਆਰਾ ਨਾਮ ਚੀਕੂ ਰੱਖਿਆ ਹੈ। ਵਿਰਾਟ ਕਹਿੰਦੇ ਹਨ ਕਿ ਐਮ. ਐਸ. ਧੋਨੀ ਨੇ ਇਕ ਵਾਰ ਸਟੰਪ ਮਾਈਕ ਉੱਤੇ ਉਨ੍ਹਾਂ ਨੂੰ ਚੀਕੂ ਨਾਮ ਨਾਲ ਪੁਕਾਰ ਲਿਆ ਸੀ, ਜਿਸਦੇ ਬਾਅਦ ਹਰ ਜਗ੍ਹਾ ਉਨ੍ਹਾਂ ਨੂੰ ਚੀਕੂ ਹੀ ਬੁਲਾਇਆ ਜਾਂਦਾ ਹੈ।