ਕਦੇ ਕੈਂਸਰ ਦੀ ਬੀਮਾਰੀ ਤੋਂ ਲੜ ਰਿਹਾ ਸੀ ਵਿਨੇ, ਅੱਜ ਹਨ ਗੋਲਡ ਮੈਡਲ ਜਿੱਤ ਕੇ ਹੌਂਸਲੇ ਬੁਲੰਦ

07/15/2017 2:54:58 PM

ਨਵੀਂ ਦਿੱਲੀ— ਕਹਿੰਦੇ ਹਨ ਜੇਕਰ ਇਨਸਾਨ ਜ਼ਿੰਦਗੀ 'ਚ ਕੁਝ ਹਾਸਲ ਕਰਨ ਦੀ ਠਾਨ ਲਵੇ ਤਾਂ ਫਿਰ ਮੁਸ਼ਕਲ ਰਸਤੇ ਵੀ ਉਸ ਦੀ ਹਿੰਮਤ ਦੇ ਅੱਗੇ ਆਪਣਾ ਰੁਖ ਬਦਲ ਦਿੰਦੇ ਹਨ। ਇਸੇ ਗੱਲ 'ਤੇ ਕਾਇਮ ਰਹਿੰਦੇ ਹੋਏ ਰਾਜੌਂਦ ਦੇ ਇਕ ਸ਼ੂਟਿੰਗਰੇਂਜ ਦੇ ਵਿਦਿਆਰਥੀ ਵਿਨੇ ਰਾਣਾ ਨੇ ਵੀ ਸਖਤ ਮੁਸ਼ਕਲਾਂ 'ਚ ਆਪਣੀ ਮੰਜ਼ਿਲ ਨੂੰ ਹਾਸਲ ਕੀਤਾ।

ਵਿਨੇ ਕੈਂਸਰ ਜਿਹੀ ਬੀਮਾਰੀ ਤੋਂ ਜ਼ਿੰਦਗੀ ਦੀ ਜੰਗ ਲੜ ਰਹੇ ਸਨ ਅਤੇ ਇਸੇ ਵਿਚਾਲੇ ਉਸ ਨੇ ਰੂਸ ਦੇ ਮਾਸਕੋ ਵਿਚ ਸ਼ਤਰੰਜ ਰਾਈਫਲ ਸ਼ੂਟਿੰਗ ਪ੍ਰਤੀਯੋਗਿਤਾ 'ਚ ਗੋਲਡ ਮੈਡਲ ਜਿੱਤਿਆ। ਇਸ ਪ੍ਰਤੀਯੋਗਿਤਾ 'ਚ ਕੁੱਲ 22 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਉਹ 11ਵੀਂ ਜਮਾਤ ਦਾ ਮੈਡੀਕਲ ਸਟੁਡੈਂਟ ਹੈ ਅਤੇ ਕੈਂਸਰ ਤੋਂ ਪੀੜਤ ਹੋਣ ਦੇ ਬਾਅਦ ਪੁੱਤਰ ਦੀ ਇਸ ਪ੍ਰਾਪਤੀ 'ਤੇ ਉਸ ਦੇ ਮਾਤਾ-ਪਿਤਾ ਕਾਫੀ ਖ਼ੁਸ ਹਨ। ਸ਼ੂਟਿੰਗ ਰੇਂਜ ਦੀ ਇੰਚਾਰਜ ਮਹਿਲਾ ਥਾਣਾ ਐੱਸ.ਐੱਚ.ਓ. ਨਿਰਮਲਾ ਨੇ ਸ਼ੂਟਿੰਗ ਰੇਂਜ 'ਚ ਵਿਦਿਆਰਥੀ ਵਿਨੇ ਰਾਣਾ ਦੀ ਮੁਫਤ ਕੋਚਿੰਗ ਦੇਣ ਦਾ ਐਲਾਨ ਕੀਤਾ ਹੈ।

ਸਾਲ 2015 'ਚ ਡਾਕਟਰਾਂ ਨੇ ਦੱਸਿਆ ਕਿ ਵਿਨੇ ਨੂੰ ਗੋਡਿਆਂ ਦਾ ਕੈਂਸਰ ਹੈ। ਜਿਸ ਤੋਂ ਬਾਅਦ ਮੁੰਬਈ 'ਚ 9 ਮਹੀਨਿਆਂ ਤੱਕ ਉਸ ਦਾ ਇਲਾਜ ਚਲਿਆ। ਇਲਾਜ ਤੋਂ ਬਾਅਦ ਟਾਟਾ ਮੈਮੋਰੀਅਲ ਇਨਪੇਕ ਫਾਊਂਡੇਸ਼ਨ ਨੇ ਰੂਸ 'ਚ ਹੋਣ ਵਾਲੀ ਗਿਫਟ ਆਫ ਲਾਈਫ ਫਾਊਂਡੇਸ਼ਨ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣ ਦੇ ਲਈ ਵਿਨੇ ਨੂੰ ਲੈ ਕੇ ਗਈ। ਇਸ ਫਾਊਂਡੇਸ਼ਨ ਵੱਲੋਂ ਪ੍ਰਤਯੋਗਿਤਾਵਾਂ 'ਚ 22 ਦੇਸ਼ਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ 'ਚ ਬੀਮਾਰੀਆਂ ਨਾਲ ਪੀੜਤ ਵਿਦਿਆਰਥੀ ਹਿੱਸਾ ਲੈਂਦੇ ਹਨ।