ਇਸ ਕ੍ਰਿਕਟਰ ਨੂੰ ਜਦੋਂ ਸਮਝ ਬੈਠੇ ਖੂਬਸੂਰਤ ਮਹਿਲਾ, ਤਾਂ ਜਾਣੋ ਕੀ ਹੋਇਆ

05/23/2019 11:45:35 AM

ਲੰਡਨ : ਸੁਨਿਹਰੀ ਵਾਲ ਅਤੇ ਨੀਲੀਆਂ ਅੱਖਾਂ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੂੰ ਜਦੋਂ ਜਿਮੀ ਐਂਡਰਸਨ ਨੇ ਪਹਿਲੀ ਵਾਲ ਦੇਖਿਆ ਤਾਂ ਉਸ ਨੂੰ ਖੂਬਸੂਰਤ ਮਹਿਲਾ ਸਮਝ ਬੈਠੇ ਸੀ। ਟੈਸਟ ਵਿਚ ਕ੍ਰਿਕਟ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਐਂਡਰਸਨ ਨੇ ਆਪਣੀ ਨਵੀਂ ਕਿਤਾਬ 'ਬਾਲ। ਸਲੀਪ। ਰਿਪੀਟ।' ਵਿਚ ਇਹ ਖੁਲਾਸਾ ਕੀਤਾ ਹੈ।

ਇੰਗਲੈਂਡ ਵੱਲੋਂ 148 ਟੈਸਟ ਅਤੇ 575 ਵਿਕਟਾਂ ਲੈ ਚੁੱਕੇ ਐਂਡਰਸਨ ਨੇ ਕਿਹਾ, ''ਸੁਨਿਹਰੀ ਵਾਲ ਅਤੇ ਨੀਲੀਆਂ ਅੱਖਾਂ ਵਾਲੇ ਸਟੁਅਰਟ ਬ੍ਰਾਡ ਜਦੋਂ ਪਹਿਲੀ ਵਾਰ ਡ੍ਰੈਸਿੰਗ ਰੂਮ 'ਚ ਆਏ ਤਾਂ ਮੈਂ ਸੋਚਿਆ, ''ਓ ਰੱਬਾ ਇਹ ਕਿੰਨੀ ਖੂਬਸੂਰਤ ਹੈ। ਉਸ ਨੇ ਕਿਹਾ ਕਿ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਮਿਲ ਕੇ 1000 ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ।'' ਐਂਡਰਸਨ ਦੀ ਕਿਤਾਬ ਦੇ ਅੰਸ਼ ਬ੍ਰਿਟਿਸ਼ ਟੈਬਲਾਇਡ 'ਦੱ ਸਨ' ਨੇ ਪਬਲਿਸ਼ ਕੀਤੇ ਹਨ।