ਜਦੋਂ ਮੈਚ ਦੌਰਾਨ ਅੰਪਾਇਰ ਨੇ ਕੱਟ ਦਿੱਤੇ ਸਨ ਇਸ ਧਾਕੜ ਬੱਲੇਬਾਜ਼ ਦੇ ਵਾਲ

07/21/2017 10:18:52 PM

ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ, ਜੋਂ ਲੰਬੇ ਸਮੇਂ ਤੱਕ ਯਾਦ ਰਹਿੰਦੀਆਂ ਹਨ। ਇਸ ਦੇ ਨਾਲ ਇਸ ਇਕ ਘਟਨਾ 1974 'ਚ ਭਾਰਤ ਅਤੇ ਇੰਗਲੈਂਡ ਦੇ ਮੈਚ ਦੌਰਾਨ ਦੇਖਣ ਨੂੰ ਮਿਲੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਦਰਅਸਲ ਇਸ ਮੈਚ 'ਚ ਖਿਡਾਰੀ ਨੂੰ ਮੈਚ ਦੌਰਾਨ ਹੀ ਆਪਣੇ ਵਾਲ ਕੱਟਣੇ ਪਏ ਸੀ। ਇਹ ਖਿਡਾਰੀ ਹੋਰ ਨਹੀਂ ਸਗੋਂ ਕਿ ਸਾਬਕਾ ਭਾਰਤੀ ਟੀਮ ਦਾ ਧਾਕੜ ਬੱਲੇਬਾਜ਼ੀ ਸੁਨੀਲ ਗਾਵਸਕਰ ਸੀ।
ਆਖੀਰ ਕਿਉਂ ਕੱਟਣ ਪਏ ਸੀ ਵਾਲ
ਮੈਚ ਦੌਰਾਨ ਜਦੋਂ ਗਾਵਸਕਰ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਉੱਤਰੇ ਸੀ ਤਾਂ ਉਨ੍ਹਾਂ ਦੇ ਵਾਲ ਵਾਰ-ਵਾਰ ਅੱਖਾਂ ਦੇ ਸਾਹਮਣੇ ਆ ਰਹੇ ਸੀ। ਜਿਸ ਨਾਲ ਉਹ ਲਗਾਤਾਰ ਪਰੇਸ਼ਾਨੀ 'ਚ ਦਿਖਾਈ ਦੇਣ ਲੱਗੇ। ਆਖੀਰਕਾਰ ਉਹ ਅੰਪਾਇਰ ਡਿਕੀ ਬਰਡ ਕੋਲ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਲ ਵਾਰ-ਵਾਰ ਆ ਰਹੇ ਹਨ, ਜਿਸ ਨਾਲ ਉਸ ਨੂੰ ਪਰੇਸ਼ਾਨੀ ਹੋ ਰਹੀ ਹੈ। ਅੰਪਾਇਰ ਨੇ ਗਾਵਸਕਰ ਨੂੰ ਸਮਝਦੇ ਹੋਇਆ ਤੁਰੰਤ ਹੱਲ ਵੀ ਕੱਢ ਲਿਆ ਅਤੇ ਆਪਣੀ ਕੈਂਚੀ ਨਾਲ ਗਾਵਸਕਰ ਦੇ ਵਾਲ ਕੱਟ ਦਿੱਤੇ।
ਕ੍ਰਿਕਟਰ ਨਾ ਹੁੰਦੇ ਤਾਂ ਮੱਛਲੀ ਵੇਚਦੇ
ਗਾਵਸਕਰ ਦੇ ਜੀਵਨ ਦੇ ਕੁਝ ਹੋਰ ਗੱਲਾਂ ਵੀ ਹਨ ਜੋਂ ਹੈਰਾਨ ਕਰ ਦਿੰਦੀਆਂ ਹਨ। ਜੇਕਰ ਗਾਵਸਕਰ ਕ੍ਰਿਕਟਰ ਨਾ ਹੁੰਦਾ ਤਾਂ ਸ਼ਾਇਦ ਅੱਜ ਉਹ ਮੱਛੀਆਂ ਫੜਦਾ ਹੁੰਦਾ। ਦਰਅਸਲ ਉਸ ਦੇ ਜਨਮ ਤੋਂ ਬਾਅਦ ਨਰਸ ਨੇ ਉਨ੍ਹਾਂ ਨੂੰ ਮੱਛੀਆਂ ਫੜਨ ਵਾਲੀ ਔਰਤ ਕੋਲ ਰੱਖ ਦਿੱਤਾ। ਕਿਸੇ ਦੀ ਨਜ਼ਰ ਇਸ ਗਲਤੀ 'ਤੇ ਨਹੀਂ ਪਈ, ਪਰ ਗਾਵਸਕਰ ਦੇ ਅੰਕਲ ਨੇ ਗਾਵਸਕਰ ਦੇ ਕੰਨ ਦੇ ਕੋਲ ਇਕ ਨਿਸ਼ਾਨ ਨੂੰ ਨੋਟਿਸ ਕਰ ਲਿਆ ਸੀ। ਜਦੋਂ ਗਾਵਸਕਰ ਦੇ ਅੰਕਲ ਨੇ ਬੱਚਿਆਂ ਦੇ ਕੰਨ 'ਤੇ ਉਹ ਨਿਸ਼ਾਨ ਨਹੀਂ ਦੇਖਿਆ ਤਾਂ ਫਿਰ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਜਾ ਕੇ ਇਹ ਗੱਲ ਦੱਸੀ। ਜਿਸ ਤੋਂ ਬਾਅਦ ਗਾਵਸਕਰ ਨੂੰ ਆਪਣੇ ਮਾਤਾ-ਪਿਤਾ ਦੇ ਕੋਲ ਵਾਪਸ ਲਿਆਇਆ ਗਿਆ।
ਇਹ ਹੈ ਉਸ ਦੇ ਕ੍ਰਿਕਟ ਕਰੀਅਰ ਦੇ ਅੰਕੜੇ
ਦੱਸਣਯੋਗ ਹੈ ਕਿ 10 ਜੁਲਾਈ 1949 ਨੂੰ ਜਨਮੇ ਸੁਨੀਲ ਗਾਵਸਕਰ ਨੇ 125 ਟੈਸਟ ਮੈਚਾਂ 'ਚ 16 ਵਾਰ ਨਾਬਾਦ ਰਹਿੰਦੇ ਹੋਏ 34 ਸੈਂਕੜੇ ਅਤੇ 45 ਅਰਧ ਸੈਂਕੜਿਆਂ ਦੀ ਮਦਦ ਨਾਲ 10122 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਨਾਬਾਦ 236 ਦੌੜਾਂ ਦੀ ਵੀ ਪਾਰੀ ਖੇਡੀ ਸੀ। ਜੇਕਰ ਗੱਲ ਵਨ ਡੇ ਦੀ ਕੀਤੀ ਜਾਵੇ ਤਾਂ ਇਸ ਖਿਡਾਰੀ ਨੇ 108 ਮੈਚਾਂ 'ਚ 62.26 ਦੀ ਸਟ੍ਰਾਈਕ ਦੇ ਨਾਲ 3092 ਦੌੜਾਂ ਬਣਾਈਆਂ। ਗਾਵਸਕਰ ਨੂੰ 1975 'ਚ ਅਰਜੁਨ ਪੁਰਸਕਾਰ, 1980 'ਚ ਵਿਸਡਨ ਅਤੇ ਉਸ ਸਾਲ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।